ਸਮਾਣਾ ‘ਚ ਦੋਹਰਾ ਕਤਲ, ਪਿਓ-ਪੁੱਤ ਨੂੰ ਮਾਰੀਆਂ ਗੋਲੀਆਂ

ਸਮਾਣਾ, 3 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) : ਸਥਾਨਕ ਘੁਮਿਆਰ ਮੁਹੱਲੇ ‘ਚ ਦਿਨ-ਦਿਹਾੜੇ ਪਿਉ-ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕਰਫਿਊ ਦੌਰਾਨ ਹੋਏ ਦੋਹਰੇ ਕਤਲ ਕਰਕੇ ਸ਼ਹਿਰ ਵਿਚ ਜਿੱਥੇ ਦਹਿਸਤ ਦਾ ਮਾਹੌਲ ਹੈ ਉੱਥੇ ਹੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਜਾਣਕਾਰੀ ਅਨੁਸਾਰ ਸਮਾਣਾ ਵਾਸੀ ਬ੍ਰਹਮ ਪ੍ਰਕਾਸ਼ ਤੇ ਉਸ ਦਾ ਲੜਕਾ ਸੰਨੀ ਕੁਮਾਰ ਰਾਮ ਮੁਹੱਲੇ ‘ਚ ਪੈਦਲ ਜਾ ਰਹੇ ਸਨ। ਇਸੇ ਦੌਰਾਨ ਅਣਪਛਾਤਿਆਂ ਨੇ ਦੋਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ। ਪਿਓ-ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।