ਆਤਮ-ਹੱਤਿਆ ਮਾਮਲੇ ‘ਚ ਸੀਨੀਅਰ ਕਾਂਗਰਸੀ ਆਗੂ ਤੇ ਐੱਸਸੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਤੇ ਉਸਦਾ ਪਤੀ ਗਿ੍ਰਫਤਾਰ

ਸੰਗਰੂਰ, (ਪੰਜਾਬੀ ਸਪੈਕਟ੍ਰਮ ਸਰਵਿਸ) : ਆਤਮਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ‘ਚ ਨਾਮਜਦ ਐੱਸਸੀ ਕਮਿਸ਼ਨ ਦੀ ਮੈਂਬਰ ਤੇ ਕਾਂਗਰਸ ਦੀ ਸੀਨੀਅਰ ਆਗੂ ਪੂਨਮ ਕਾਂਗੜਾ ਤੇ ਉਨ੍ਹਾਂ ਦੇ ਪਤੀ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਗਿਆ ਹੈ, ਜਦਕਿ ਉਸ ਦੇ ਤਿੰਨ ਪੁੱਤਰ ਅਜੇ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਹਨ।
ਪੀੜਤ ਧਿਰ ਵੱਲੋਂ ਸ਼ਾਮ ਨੂੰ ਸ਼ਹਿਰ ‘ਚ ਕੈਂਡਲ ਮਾਰਚ ਕੱਢਿਆ ਜਾਵੇਗਾ। ਡੀਐੱਸਪੀ ਸਤਪਾਲ ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ‘ਚ ਨਾਮਜਦ ਪੂਨਮ ਕਾਂਗੜਾ ਤੇ ਉਸ ਦੇ ਪਤੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਸਿਆਸੀ ਦਬਾਅ ਬਣਾਉਂਦੇ ਹੋਏ ਪੂਨਮ ਕਾਂਗੜਾ ਦੇ ਬੇਟਾ ਗੁਆਂਢ ‘ਚ ਰਹਿੰਦੀ ਇਕ ਔਰਤ ਨੂੰ ਜਬਰਦਸਤੀ ਆਪਣੇ ਨਾਲ ਲੈ ਗਿਆ ਸੀ। ਮਾਮਲੇ ਤੋਂ ਆਹਤ ਹੋ ਕੇ ਕੁੜੀ ਦੇ ਪਿਤਾ ਨੇ ਆਤਮਹੱਤਿਆ ਕਰ ਲਈ ਸੀ।