ਕੋਵਿਡ-19 ਦੌਰਾਨ ਲਾਕਡਾਉਨ ਨੂੰ ਕਾਮਯਾਬ ਬਣਾਉਣ ਲਈ ਪਾਵਰਕੌਮ ਦਾ ਅਹਿੰਮ ਯੋਗਦਾਨ- ਪ੍ਰਿੰਸ, ਰੇਖੀ

ਸੰਗਰੂਰ, -ਨਿਗਰਾਨ ਇੰਜ ਗਫੂਰ ਮੁਹੰਮਦ ਐਸਈ ਸਰਕਲ ਸੰਗਰੂਰ ਦੇ ਨਿਰਦੇਸ਼ਾਂ ਤਹਿਤ ਦੋ ਦਫ਼ਤਰਾਂ ਦਾ ਕਾਰਜਭਾਰ ਸੰਭਾਲ ਰਹੇ ਏ ਈ ਈ ਪ੍ਰੇਮ ਕੁਮਾਰ ਗਰਗ ਅਤੇ ਉਹਨਾਂ ਦੇ ਜੇਈ’ਸ ਅਤੇ ਮੁਲਾਜਮਾਂ ਵਲੋਂ ਕਰੋਨਾ ਲਾਕਡਾਉਨ ਸਮੇਂ ਸੰਗਰੂਰ ਵਸਨੀਕਾਂ ਨੂੰ ਦਿੱਤੀਆਂ ਵਧੀਆ ਸੇਵਾਵਾਂ ਬਦਲੇ ਸਹਾਰਾ ਫਾਂਊਡੇਸ਼ਨ, ਵਪਾਰ ਮੰਡਲ ਅਤੇ ਗੁਰਦੁਆਰਾ ਕਮੇਟੀ ਨਾਨਕਪੁਰਾ ਵਲੋਂ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਲ ਦੀਆਂ ਵਧੀਆ ਸੇਵਾਵਾਂ ਕਾਰਨ ਲੋਕ ਘਰਾਂ ਅੰਦਰ ਆਰਾਮ ਨਾਲ਼ ਬੈਠੇ ਪੂਰੀ ਦੁਨੀਆ ਨਾਲ ਜੁੜੇ ਹੋਏ ਹਨ। ਵਿਸੇਸ ਤੌਰ ਤੇ ਈਆਰ ਸ੍ਰੀ ਵਰਿੰਦਰ ਦੀਪਕ ਐਕਸੀਅਨ ਸੰਗਰੂਰ ਵੀ ਪਹੁੰਚੇ ਹੋਏ ਸਨ। ਜਿਨ੍ਹਾਂ ਕਿਹਾ ਕਿ ਸਮੁੱਚੇ ਕਰਮਚਾਰੀ ਮਿਹਨਤ ਨਾਲ ਟੀਮ ਵਰਕ ਕਰ ਰਹੇ ਹਨ ਅਤੇ ਪੂਰੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਕਿਸੇ ਤਰ੍ਹਾਂ ਦੀ ਕੋਈ ਸਿਕਾਇਤ ਨਹੀਂ ਹੈ। ਇਸ ਸਮੇਂ ਸਰਬਜੀਤ ਸਿੰਘ ਰੇਖੀ, ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਰਾਜੇਸ਼ ਥਰੇਜਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਐਕਸੀਅਨ ਵਰਿੰਦਰ ਦੀਪਕ ਡਵੀਜ਼ਨ ਸੰਗਰੂਰ, ਸ਼ਹਿਰੀ ਅਤੇ ਦਿਹਾਤੀ ਸਬ ਡਵੀਜ਼ਨ ਦੇ ਇੰਚਾਰਜ ਪ੍ਰੇਮ ਕੁਮਾਰ ਗਰਗ, ਜੇਈ-1 ਬਲਦੇਵ ਕ੍ਰਿਸ਼ਨ, ਜੇਈ-1 ਮਨਪ੍ਰੀਤ ਸਿੰਘ, ਜੇਈ ਗੁਲਜ਼ਾਰ ਸਿੰਘ, ਜੇਈ ਯਸ਼ਪਾਲ ਸਿੰਘ ਜੇਈ ਜਗਦੀਪ ਸਿੰਘ ਗੁੱਜਰਾਂ, ਜੇਈ ਸੁਖਬੀਰ ਸਿੰਘ, ਅਸ਼ੋਕ ਕੁਮਾਰ ਸਹਾਰਾ ਆਗੂ, ਪੁਸਪਿੰਦਰ ਸਿੰਘ ਸੈਣੀ ਅਤੇ ਹੋਰ ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ।