ਪੁਲਿਸ ਵੱਲੋਂ ਏ.ਐਸ.ਆਈ. ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲੂਟ ਕੀਤਾ ਗਿਆ, ਮੈਂ ਵੀ ਹਾਂ ਹਰਜੀਤ ਸਿੰਘ ਦੇ ਨਾਅਰੇ ਲਗਾਏ ਗਏ

ਸੁਨਾਮ- ਡੀ.ਐਸ.ਪੀ. ਸੁਨਾਮ ਸੁਖਵਿੰਦਰਪਾਲ ਸਿੰਘ ਦੀ ਅਗੁਵਾਈ ਵਿੱਚ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ਵੱਲੋਂ ਏ.ਐਸ.ਆਈ.ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲੂਟ ਕੀਤਾ।ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ਵੱਲੋਂ ਹਰਜੀਤ ਸਿੰਘ ਦੇ ਨਾਂ ਦੀਆਂ ਨੇਮ ਪਲੇਟਾਂ ਲਗਾ ਕੇ ਮੈਂ ਵੀ ਹਾਂ ਹਰਜੀਤ ਸਿੰਘ ਦੇ ਨਾਅਰੇ ਲਗਾਏ ਗਏ।ਡੀ.ਐਸ.ਪੀ. ਸੁਖਵਿੰਦਰਪਾਲ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਪਟਿਆਲਾ ਵਿਖੇ ਏ.ਐਸ.ਆਈ. ਹਰਜੀਤ ਸਿੰਘ ਦਾ ਹੱਥ ਕੱਟ ਦਿੱਤਾ ਗਿਆ ਸੀ।ਹਰਜੀਤ ਸਿੰਘ ਬਹੁਤ ਦਲੇਰੀ ਦਿਖਾਈ ਸੀ।ਉਨ੍ਹਾਂ ਦੀ ਬਹਾਦਰੀ ਨੂੰ ਸਲੂਟ ਕਰਨ ਲਈ ਇਹ ਗਤੀਵਿਧੀਆਂ ਕੀਤੀਆਂ ਗਈਆਂ ਹਨ।ਇਸ ਮੌਕੇ ਤੇ ਐਸ.ਐਚ.ਓ.ਜਤਿੰਦਰਪਾਲ ਸਿੰਘ,ਕਸ਼ਮੀਰ ਸਿੰਘ,ਸਿੰਦਰਪਾਲ ਸਿੰਘ,ਨਰਿੰਦਰਪਾਲ ਸਿੰਘ,ਮਹਿਪਾਲ ਸਿੰਘ,ਜਰਨੈਲ ਸਿੰਘ ਸਮੇਤ ਹੋਰ ਪੁਲਿਸ ਮੁਲਾਜਮ ਵੀ ਮੌਜੂਦ ਸਨ।