ਮਾਮੂਲੀ ਤਕਰਾਰ ਮਗਰੋਂ ਸਕੇ ਚਾਚੇ ਦੇ ਪੁੱਤਾਂ ‘ਤੇ ਵਰ੍ਹਾਈਆਂ ਗੋਲ਼ੀਆਂ, ਦੋ ਦੀ ਮੌਤ

ਬਰਨਾਲਾ, (ਪੰਜਾਬੀ ਸਪੈਕਟ੍ਰਮ ਸਰਵਿਸ): ਨੇੜਲੇ ਪਿੰਡ ਰੂੜੇਕੇ ਕਲਾਂ ਵਿੱਚ ਮਾਮੂਲੀ ਤਕਰਾਰ ਮਗਰੋਂ ਆਪਣੇ ਚਾਚੇ ਦੇ ਦੋ ਪੁੱਤਾਂ ਨੂੰ ਗੋਲੀ ਮਾਰ ਦਿੱਤੀ। ਮੁਲਜਮ ਕਰਮਜੀਤ ਸਿੰਘ ਸਰਾਬ ਦਾ ਆਦੀ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਕਰਮਜੀਤ ਸਿੰਘ ਪਹਿਲਾਂ ਵੀ ਪਿੰਡ ਵਾਸੀਆਂ ਨਾਲ ਲੜਾਈ ਝਗੜਾ ਕਰਦਾ ਸੀ।ਪੁਲਿਸ ਨੇ ਕਰਮਜੀਤ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਹਾਲਾਂਕਿ ਮੁਲਜਮ ਮੌਕੇ ਤੋਂ ਫਰਾਰ ਹੋ ਗਿਆ। ਮਿ੍ਰਤਕ ਦੇ ਚਾਚਾ ਤੇ ਚਸਮਦੀਦ ਗਵਾਹ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਅਮਰਜੀਤ ਸਿੰਘ (39) ਤੇ ਲਖਵੀਰ ਸਿੰਘ (31) ਤੇ ਕਾਤਲ ਕਰਮਜੀਤ ਸਿੰਘ ਦਾ ਘਰ ਨਾਲ-ਨਾਲ ਹੈ ਤੇ ਦੋਵੇਂ ਤਾਏ-ਚਾਚੇ ਦੇ ਪੁੱਤ ਸਨ।ਮਾਮੂਲੀ ਝਗੜੇ ਦੌਰਾਨ ਕਰਮਜੀਤ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਇਸ ਦੌਰਾਨ ਦੋ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਰਮਜੀਤ ਨੇ ਉਸ ਸਮੇਂ ਨਸਾ ਕੀਤਾ ਹੋਇਆ ਸੀ।ਇਸ ਮਾਮਲੇ ‘ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮੁਲਜਮ ਕਰਮਜੀਤ ਸਵੇਰ ਤੋਂ ਹੀ ਸਰਾਬ ਪੀ ਰਿਹਾ ਸੀ। ਇਸ ਤੋਂ ਬਾਅਦ ਮਾਮੂਲੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਕਰਮਜੀਤ ਨੇ ਦੋ ਸਕੇ ਭਰਾਵਾਂ ਅਮਰਜੀਤ ਸਿੰਘ (39) ਤੇ ਲਖਵੀਰ ਸਿੰਘ (31) ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।