ਸਿੱਧੂ ਮੂਸੇਵਾਲੇ ਦੀ ਇੱਕ ਹੋਰ ਫਾਇਰਿੰਗ ਕਰਦੇ ਦੀ ਵੀਡੀਓ ਵਾਇਰਲ, ਕੇਸ ਦਰਜ

ਧੂਰੀ, (ਪੰਜਾਬੀ ਸਪੈਕਟ੍ਰਮ ਸਰਵਿਸ)- ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ‘ਤੇ ਇੱਕ ਹੋਰ ਫਾਇਰਿੰਗ ਮਾਮਲੇ ‘ਚ ਕੇਸ ਦਰਜ ਹੋਇਆ ਹੈ। ਅਸਲ ‘ਚ ਸਿੱਧੂ ਮੂਸੇਵਾਲਾ ਦੀ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਪੁਲਿਸ ਰੇਂਜ਼ ਲੱਢਾ ਕੋਠੀ ‘ਚ ਫਾਇਰਿੰਗ ਕਰ ਰਿਹਾ ਹੈ ਜਿਸ ਦੇ ਵਾਇਰਲ ਹੋਣ ਤੋਂ ਬਾਅਦ ਧੂਰੀ ਦੀ ਪੁਲਿਸ ਨੇ ਸਿੱਧੂ ਮੂਸੇਵਾਲਾ ‘ਤੇ ਕੇਸ ਦਰਜ ਕੀਤਾ ਹੈ।ਬੀਤੇ ਕੁੱਝ ਦਿਨ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੀ ਇੱਕ ਸੋਸ਼ਲ ਮੀਡੀਆਂ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਪੁਲਿਸ ਮੁਲਾਜ਼ਮ ਪਿੰਡ ਬਡਬਰ ਵਿੱਚ ਫਾਇਰਿੰਗ ਰੇਂਜ ਵਿਚ ਉਸ ਨੂੰ ਏਕੇ-47 ਚਲਾਉਣ ਦੀ ਟ੍ਰੇਨਿੰਗ ਦੇ ਰਹੇ ਸਨ ਜਿਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਦਿਸਾ ਨਿਰਦੇਸਾਂ ‘ਤੇ ਜਾਂਚ ਕਰਨ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਣੇ ਪੰਜ ਪੁਲਿਸ ਮੁਲਾਜਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।