ਸੰਗਰੂਰ ਜੇਲ੍ਹ ‘ਚੋਂ 2 ਕੈਦੀ ਫ਼ਰਾਰ, ਕੁਤਾਹੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਹੋਵੇਗੀ ਕਾਰਵਾਈ

ਸੰਗਰੂਰ (ਪੰਜਾਬੀ ਸਪੇਕਟ੍ਰਮ ਸਰਵਿਸ) : ਜ਼ਿਲ੍ਹਾ ਜੇਲ੍ਹ ਸੰਗਰੂਰ ‘ਚੋਂ ਜੇਲ੍ਹ ਦੀ ਮਾਲਕੀ ਵਾਲੀ ਜ਼ਮੀਨ ਵਿਚ ਕੰਮ ਕਰਦੇ ਦੋ ਕੈਦੀ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਕਤਲ ਦੇ ਕੇਸ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੁਰਦਰਸ਼ਨ ਸਿੰਘ ਪਿੰਡ ਮੁਬਾਰਕਪੁਰ ਚੂੰਘਾਂ ਅਤੇ ਸੰਦੀਪ ਸਿੰਘ ਨਿਵਾਸੀ ਬੰਗਾ 307 ਧਾਰਾ ਤਹਿਤ 12 ਸਾਲ ਸਜ਼ਾ ਕੱਟ ਰਹੇ ਸਨ। ਇਨ੍ਹਾਂ ਦੀ ਡਿਊਟੀ ਜੇਲ੍ਹ ਤੋਂ ਬਾਹਰ ਵਾਲੀ ਜ਼ਮੀਨ ‘ਚ ਕੰਮ ਕਰਨ ‘ਤੇ ਲੱਗੀ ਹੋਈ ਸੀ ਤੇ ਇਹ ਅਚਾਨਕ 3 ਵਜੇ ਅੱਖ ਬਚਾ ਕੇ ਜੇਲ੍ਹ ਦੇ ਬਾਹਰ ਤਾਰਾਂ ਵਾਲੀ ਕੱਧ ਟੱਪ ਕੇ ਫ਼ਰਾਰ ਹੋ ਗਏ, ਜਦੋਂ ਕਿ ਇਨ੍ਹਾਂ ਦੀ ਰਾਖੀ ਲਈ ਮੁਲਾਜ਼ਮ ਵੀ ਲਾਏ ਹੋਏ ਸਨ। ਇਸ ਘਟਨਾ ਨੂੰ ਸ਼ਾਮ ਤਕ ਪੱਤਰਕਾਰਾਂ ਲੁਕਾਈ ਰੱਖਿਆ ਗਿਆ ਪਰ ਜਦੋਂ ਜੇਲ੍ਹ ‘ਚ ਪੱਤਰਕਾਰਾਂ ਦੀ ਗਿਣਤੀ ਵਧਦੀ ਗਈ ਤਾਂ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਫਿਲਹਾਲ ਅਸੀਂ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਾਂ। ਜਿਨ੍ਹਾਂ ਛੇ ਮੁਲਾਜ਼ਮਾਂ ਨੇ ਆਪਣੀ ਡਿਊਟੀ ਵਿਚ ਕੁਤਾਹੀ ਵਰਤੀ ਹੈ ਉਨ੍ਹਾਂ ਖ਼ਿਲ਼ਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੰਮ ਕਰਨ ਵਾਲੇ ਕੈਦੀ ਛੇ ਸਨ, ਜਿਨ੍ਹਾਂ ‘ਚੋਂ ਦੋ ਕੈਦੀ ਭੱਜੇ ਹਨ।
ਜੇਲ