4 ਕਿੱਲੋ ਅਫੀਮ ਤੇ 252 ਕਿੱਲੋ ਭੁੱਕੀ ਸਮੇਤ ਦੋ ਕਾਬੂ

ਸੰਗਰੂਰ, (ਪੰਜਾਬੀ ਸਪੈਕਟ੍ਰਮ ਸਰਵਿਸ) : ਹਰਿੰਦਰ ਸਿੰਘ ਐੱਸਪੀ (ਡੀ) ਨੇ ਪੱਤਰਕਾਰਾਂ ਨਾਲ ਪੁਲਿਸ ਲਾਇਨ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਨੇ ਇਕ ਟਰੱਕ ਵਿੱਚੋਂ ਵੱਡੀ ਮਾਤਰਾ ਵਿੱਚ ਅਫੀਮ ਅਤੇ ਭੁੱਕੀ ਸਣੇ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਸਬ-ਇੰਸਪੈਕਟਰ ਮੇਜਰ ਸਿੰਘ ਤੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਟੀ ਪੁਆਇੰਟ ਬਡਰੁੱਖਾਂ ਚੈਕਿੰਗ ਦੌਰਾਨ ਮੌਜੂਦ ਸੀ ਪਤਾ ਲੱਗਿਆ ਕਿ ਟਰੱਕ ਆ ਰਿਹਾ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਅਫੀਮ ਅਤੇ ਭੁੱਕੀ ਹੈ।
ਪੁਲਿਸ ਨੇ ਉਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ‘ਚੋਂ 4 ਕਿੱਲੋ ਅਫੀਮ ਅਤੇ 252 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਵਿਅਕਤੀ ਦੀ ਪਛਾਣ ਟਰੱਕ ਮਾਲਕ ਰਿੰਕੂ ਸਿੰਘ ਵਾਸੀ ਬਡਰੁੱਖਾਂ ਅਤੇ ਹਰਭੇਜ ਸਿੰਘ ਵਾਸੀ ਸਹਿਜਾਦਾ ਜ਼ਿਲ੍ਹਾ ਅਮਿ੍ਰਤਸਰ ਵਜੋਂ ਹੋਈ ਪੁੱਛ-ਗਿੱਛ ਦੌਰਾਨ ਇਨ੍ਹਾਂ ਨੇ ਦੱਸਿਆ ਕਿ ਇਹ ਸਾਰਾ ਮਾਲ ਅਸੀਂ ਝਾਰਖੰਡ ਵਿੱਚੋਂ ਲਿਆਂਦਾ ਸੀ। ਪੁਲਿਸ ਨੇ ਦੋਵਾਂ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਥਾਣਾ ਲੌਂਗੋਵਾਲ ਵਿਖੇ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।