ਇਨਕਮ ਟੈਕਸ ਰਿਟਰਨ ਭਰਨ ਦੀ ਤਰੀਕ ਵਧਾਈ ਗਈ: ਇਨਕਮ ਟੈਕਸ ਵਿਭਾਗ

ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ ਕਾਰਨ ਸਰਕਾਰ ਨੇ ਇਨਕਮ ਟੈਕਸ ਰਿਟਰਨ ਭਰਨ ਲਈ ਵਧੇਰੇ ਸਮਾਂ ਦਿੱਤਾ ਹੈ। ਆਈਟੀਆਰ ਦਾਇਰ ਕਰਨ ਦੀ ਆਖਰੀ ਤਰੀਕ ਵਿੱਤੀ ਸਾਲ 2019-20 ਲਈ 30 ਨੰਬਰ 2020 ਤੱਕ ਵਧਾ ਦਿੱਤੀ ਗਈ ਹੈ।

ਆਮਦਨ ਕਰ ਵਿਭਾਗ ਨੇ ਸ਼ਨੀਵਾਰ ਨੂੰ ਇ$ਕ ਬਿਆਨ ਜਾਰੀ ਕਰਦਿਆਂ ਕਿਹਾ, “ਮੌਜੂਦਾ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਇ$ਕ ਵਾਰ ਫਿਰ ਡੈੱਡਲਾਈਨ ਨੂੰ ਵਧਾ ਦਿੱਤਾ ਹੈ। ਇਨਕਮ ਟੈਕਸ ਵਿਭਾਗ ਨੇ ਆਈਟੀਆਰ ਭਰਨ ਦੀ ਆਖਰੀ ਮਿਤੀ 30 ਨਵੰਬਰ ਤੱਕ ਵਧਾ ਦਿੱਤੀ ਹੈ। ਉਮੀਦ ਹੈ, ਇਹ ਟੈਕਸਦਾਤਾਵਾਂ ਨੂੰ ਬਿਹਤਰ ਪਲਾਨਿੰਗ ਕਰਨ ‘ਚ ਮਦਦ ਕਰੇਗਾ।

ਇਨਕਮ ਟੈਕਸ ਵਿਭਾਗ ਨੇ ਵੀਰਵਾਰ ਨੂੰ ਕੋਵੀਡ -19 ਸੰਕਟ ਦੇ ਦੌਰਾਨ ਟੈਕਸਦਾਤਾਵਾਂ ਨੂੰ ਰਾਹਤ ਦਿੰਦੇ ਹੋਏ ਵਿੱਤੀ ਸਾਲ 2019-20 ਲਈ ਟੈਕਸ ਬਚਾਉਣ ਵਾਲੇ ਨਿਵੇਸ਼/ਅਦਾਇਗੀ ਦੀ ਆਖਰੀ ਤਰੀਕ ਨੂੰ 31 ਜੁਲਾਈ ਤੱਕ ਵਧਾ ਦਿੱਤਾ ਹੈ।

ਵਿੱਤੀ ਸਾਲ 2019-20 (ਮੁਲਾਂਕਣ ਸਾਲ 2020-21) ਲਈ ਨਿੱਜੀ ਆਮਦਨ ਕਰ ਰਿਟਰਨ ਅਤੇ ਹੋਰ ਰਿਟਰਨਾਂ ਦੀ ਅੰਤਮ ਤਾਰੀਖ 31 ਜੁਲਾਈ ਤੋਂ ਵਧਾ ਕੇ 30 ਨਵੰਬਰ 2020 ਕਰ ਦਿੱਤੀ ਗਈ ਹੈ।