ਕਿਸ਼ਤਾਂ ਟੁੱਟਣ ਮਗਰੋਂ ਫਾਇਨਾਂਸ ਕੰਪਨੀ ਦੇ ਏਜੰਟਾਂ ਨੇ ਸਵਾਰੀਆਂ ਸਣੇ ਬੱਸ ਅਗਵਾ ਕੀਤੀ

ਆਗਰਾ/ ਲਖਨਊ, (ਪੰਜਾਬੀ ਸਪੈਕਟ੍ਰਮ ਸਰਵਿਸ):   ਉੱਤਰ ਪ੍ਰਦੇਸ ਦੇ ਆਗਰਾ ਤੋਂ ਫਾਇਨਾਂਸ ਕੰਪਨੀ ਦੇ ਰਿਕਵਰੀ ਏਜੰਟਾਂ ਨੇ ਬੁੱਧਵਾਰ ਸਵੇਰੇ 34 ਯਾਤਰੀਆਂ ਨਾਲ ਭਰੀ ਨਿੱਜੀ ਬੱਸ ਨੂੰ ‘ਅਗਵਾ’ ਕਰ ਲਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮਲਪੁਰਾ ਥਾਣਾ ਖੇਤਰ ਦੀ ਹੈ। ਬੱਸ ਹਰਿਆਣਾ ਦੇ ਗੁੜਗਾਉਂ ਤੋਂ ਮੱਧ ਪ੍ਰਦੇਸ ਦੇ ਪੰਨਾ ਜਾ ਰਹੀ ਸੀ। ਆਗਰਾ ਦੇ ਸੀਨੀਅਰ ਪੁਲੀਸ ਕਪਤਾਨ ਬਬਲੂ ਕੁਮਾਰ ਨੇ ਦੱਸਿਆ ਕਿ ਬੱਸ ਵਿਚੋਂ ਉਤਰ ਕੇ ਆਏ ਤਿੰਨ ਵਿਅਕਤੀਆਂ ਨੇ ਪੁਲੀਸ ਨੂੰ ਦੱਸਿਆ ਕਿ ਫਾਇਨਾਂਸ ਕੰਪਨੀ ਦੇ ਕਰਮਚਾਰੀ ਬੱਸ ਵਿਚ ਸਵਾਰ ਹਨ। ਮੁੱਢਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਬੱਸ ਉਸ ਕੰਪਨੀ ਦੇ ਲੋਕ ਲੈ ਗਏ ਜਿਸ ਤੋਂ ਫਾਇਨਾਂਸ ਕਰਵਾਈ ਸੀ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੱਸ ਦੀ ਭਾਲ ਲਈ ਪੁਲੀਸ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ ਕੁਮਾਰ ਅਵਸਥੀ ਨੇ ਕਿਹਾ ਕਿ ਕੰਪਨੀ ਨੇ ਬੱਸ ਨੂੰ ਨਾਜਾਇਜ ਢੰਗ ਨਾਲ ਕਬਜੇ ਵਿੱਚ ਲਿਆ ਹੈ। ਬੱਸ ਚਾਲਕ, ਕਰਮਚਾਰੀ ਅਤੇ ਯਾਤਰੀ ਸੁਰੱਖਿਅਤ ਹਨ। ਬੱਸ ਮਾਲਕ ਦੀ ਮੌਤ ਹੋ ਗਈ।