ਕ੍ਰਿਕਟ ਤੋਂ ਬਰੇਕ ਦੌਰਾਨ ਵਿਰਾਟ ਕੋਹਲੀ ਇੰਝ ਰਹਿੰਦੇ ਹਨ ਫਿੱਟ, ਕੀਤਾ ਖੁਲਾਸਾ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਸ਼ਾਨਦਾਰ ਖੇਡ ਲਈ ਜਾਣੇ ਜਾਂਦੇ ਹਨ। ਕੋਹਲੀ ਆਪਣੀ ਖੇਡ ਦੇ ਨਾਲ ਫਿਟਨੈਸ ਵੱਲ ਵੀ ਪੂਰਾ ਧਿਆਨ ਦਿੰਦੇ ਹਨ। ਕੋਰੋਨਾ ਵਾਇਰਸ ਦੌਰਾਨ ਕ੍ਰਿਕਟ ਤੋਂ ਮਿਲੇ ਬਰੇਕ ਕਾਰਨ ਕੋਹਲੀ ਐਕਸਰਸਾਇਜ਼ ਕਰਦੇ ਅਕਸਰ ਦੇਖੇ ਗਏ ਹਨ।

ਇਸ ਦੌਰਾਨ ਕੋਹਲੀ ਨੇ ਆਪਣੀ ਐਕਸਰਸਾਇਜ਼ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਕੋਹਲੀ ਦੇ ਇਸ ਵੀਡੀਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਵੀਡੀਓ ‘ਚ ਕੋਹਲੀ ਵੇਟ ਟ੍ਰੇਨਿੰਗ ਕਰਦੇ ਦਿਖਾਈ ਦੇ ਰਹੇ ਹਨ।