ਕੰਗਨਾ ਖਿਲਾਫ ਮੁੰਬਈ ‘ਚ ਸ਼ਿਕਾਇਤ ਦਰਜ, ਵਕੀਲ ਨੇ ਲਾਇਆ ਮੁੱਖ ਮੰਤਰੀ ਠਾਕਰੇ ਦੀ ਮਾਣਹਾਨੀ ਦਾ ਇਲਜ਼ਾਮ

ਮੰਬਈ, (ਪੰਜਾਬੀ ਸਪੈਕਟ੍ਰਮ ਸਰਵਿਸ): ਕੰਗਨਾ ਰਨੌਤ ਤੇ ਮਹਾਰਾਸ਼ਟਰ ਸਰਕਾਰ ਦਰਮਿਆਨ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਐਮਸੀ ਵੱਲੋਂ ਕੰਗਨਾ ਦੇ ਦਫਤਰ ‘ਤੇ ਹੋਈ ਕਾਰਵਾਈ ਦਾ ਮਾਮਲਾ ਅਦਾਲਤ ‘ਚ ਚੱਲ ਰਿਹਾ ਹੈ। ਇਸ ਦਰਮਿਆਨ ਮੁੰਬਈ ਦੇ ਇੱਕ ਵਕੀਲ ਨੇ ਕੰਗਨਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਜਿਸ ‘ਚ ਕਿਹਾ ਗਿਆ ਹੈ ਕਿ ਕੰਗਨਾ ਨੇ ਮੁੱਖ ਮੰਤਰੀ ਉਧਵ ਠਾਕਰੇ ਖਿਲਾਫ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਬੰਬੇ ਹਾਈਕੋਰਟ ਦੇ ਵਕੀਲ ਨਿਤਿਨ ਮਨੇ ਨੇ ਇਹ ਸਿਕਾਇਤ ਦਰਜ ਕਰਵਾਈ ਹੈ। ਸਿਕਾਇਤ ਵਿੱਚ ਉਸ ਨੇ ਲਿਖਿਆ ਹੈ ਕਿ ਕੰਗਨਾ ਨੇ ਮਹਾਰਾਸਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਖਿਲਾਫ ਅਪਸ਼ਬਦ ਬੋਲਿਆ ਹੈ। ਇਹ ਸਿਕਾਇਤ ਭਾਰਤੀ ਦੰਡਾਵਲੀ ਦੀ ਧਾਰਾ 499 ਤਹਿਤ ਦਰਜ ਕੀਤੀ ਗਈ ਹੈ। ਇਹ ਮਾਨਹਾਨੀ ਦਾ ਕੇਸ ਹੈ। ਯਾਨੀ ਮਾਨਹਾਨੀ ਦੀ ਧਾਰਾ ਤਹਿਤ ਸਿਕਾਇਤ ਦਰਜ ਕਰਵਾਈ ਗਈ ਹੈ।
ਵਕੀਲ ਨੇ ਸਿਕਾਇਤ ਵਿੱਚ ਕੰਗਨਾ ਦੇ ਬਿਆਨ ਦਾ ਹਵਾਲਾ ਦਿੱਤਾ ਹੈ, ਕੰਗਨਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, “ਉਧਵ ਠਾਕਰੇ, ਤੈਨੂੰ ਕੀ ਲੱਗਦਾ ਹੈ… ਕਿ ਤੂੰ ਫਿਲਮ ਮਾਫੀਆ ਨਾਲ ਮਿਲ ਕੇ ਮੇਰਾ ਘਰ ਤੋੜ ਕੇ ਵੱਡਾ ਬਦਲਾ ਲਿਆ ਹੈ।“ “ਅੱਜ ਮੇਰਾ ਘਰ ਟੁੱਟ ਗਿਆ ਹੈ, ਕੱਲ੍ਹ ਤੇਰਾ ਹੰਕਾਰ ਟੁੱਟੇਗਾ। ਇਹ ਸਮੇਂ ਦਾ ਚੱਕਰ ਹੈ। ਯਾਦ ਰੱਖਣਾ ਹਮੇਸਾ ਇੱਕੋ ਜਿਹਾ ਨਹੀਂ ਰਹਿੰਦਾ। ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ ‘ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ।“