ਕੰਗਨਾ ਰਨੌਤ ਨੇ ਮਹਾਰਾਸ਼ਟਰ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

ਮੁੰਬਈ, 9 ਸਤੰਬਰ 2020 – ਐਕਟਰਸ ਕੰਗਨਾ ਰਨੌਤ ਦੇ ਪਾਲੀ ਹਿੱਲ ‘ਚ ਸਥਿਤ ਆਫਿਸ ‘ਤੇ ਚੱਲੇ ਬੁਲਡੋਜਰ ਤੋਂ ਬਾਅਦ ਕੰਗਨਾ ਅਤੇ ਮਹਾਰਾਸ਼ਟਰ ਸਰਕਾਰ ਵਿਚਕਾਰ ਤਲਖੀ ਕਾਫੀ ਵਧ ਗਈ ਹੈ। ਫਿਲਹਾਲ ਕੰਗਨਾ ਮੁੰਬਈ ਪਹੁੰਚ ਚੁੱਕੀ ਹੈ ਅਤੇ ਬੀਐਮਸੀ ਦੇ ਐਕਸ਼ਨ ਤੋਂ ਬਾਅਦ ਉਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਇਸ ਵਾਰ ਉਸ ਨੇ ਸੰਜੇ ਰਾਊਤ ਨੂੰ ਛੱਡ ਸਿੱਧਾ ਹੀ ਮੁੱਖ ਮੰਤਰੀ ਉਧਵ ਠਾਕਰੇ ‘ਤੇ ਸ਼ਬਦੀ ਹਮਲਾ ਕੀਤਾ ਹੈ। ਉਸ ਦੇ ਬਿਆਨ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਉਹ ਮਹਾਰਾਸ਼ਟਰ ਸਰਕਾਰ ਨਾਲ ਲੰਬੀ ਲੜਾਈ ਲਈ ਤਿਆਰ ਹੈ।

ਪਾਲੀ ਹਿੱਲ ‘ਚ ਸਥਿਤ ਆਫਿਸ ‘ਤੇ ਚੱਲੇ ਬੁਲਡੋਜਰ ਤੋਂ ਬਾਅਦ ਕੰਗਨਾ ਰਨੌਤ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ, “ਊਧਵ ਠਾਕਰੇ ਤੈਨੂੰ ਕੀ ਲੱਗਦਾ ਹੈ ? ਕਿ ਤੂੰ ਫਿਲਮ ਮਾਫੀਆ ਨਾਲ ਮਿਲ ਕੇ ਮੇਰਾ ਘਰ ਤੋੜ ਕੇ ਤੂੰ ਬਦਲਾ ਲਿਆ ਹੈ ? ਅੱਜ ਮੇਰਾ ਘਰ ਟੁੱਟਿਆ ਹੈ ਕੱਲ੍ਹ ਤੇਰਾ ਘਮੰਡ ਟੁੱਟੇਗਾ। ਇਹ ਵਕਤ ਦਾ ਪਹੀਆ ਹੈ, ਯਾਦ ਰੱਖਣਾ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ।”