ਖਰੜ: ਪੁੱਤ ਨੇ PUBG’ ਗੇਮ ‘ਚ ਅਸਲਾ-ਬਾਰੂਦ ਖ਼ਰੀਦਣ ਲਈ ਪਿਤਾ ਦੇ ਬੈਂਕ ਖਾਤਿਆਂ ਤੋਂ 16 ਲੱਖ ਰੁਪਏ ਖ਼ਰਚੇ

PUBG ਗੇਮ ਦਾ ਨਸ਼ਾ ਵੀ ਤੁਹਾਨੂੰ ਅਮਲੀ ਬਣਾ ਸਕਦਾ ਹੈ। ਇਹ ਲੋਕਾਂ ਨੂੰ ਘੰਟਿਆਂ ਮੋਬਾਈਲ ਸਕਰੀਨ ਨਾਲ ਚਿਪਕੇ ਰਹਿਣ ਲਈ ਮਜਬੂਰ ਕਰ ਦਿੰਦਾ ਹੈ.  ਪਰ ਪੰਜਾਬ ਦੇ ਖਰੜ ਦਾ ਇਕ ਨੌਜਵਾਨ ਇਸ ਗੇਮ ਦੀ ਦੀਵਾਨਗੀ ਦੀ ਸਾਰੀਆਂ ਹੱਦਾਂ ਪਾਰ ਕਰ ਗਿਆ। ਉਸ ਨੇ ਆਪਣੇ ਪਿਤਾ ਦੇ ਖਾਤੇ ਵਿਚੋਂ PUBG ਵਿਚ ਵਰਚੁਅਲ ਅਸਲਾ ਬਾਰੂਦ ਜਿਵੇਂ ਕਿ ਬੰਦੂਖਾਂ ਅਤੇ ਹੋਰ ਚੀਜਾਂ ਖਰੀਦਣ ਲਈ 16 ਲੱਖ ਰੁਪਏ ਖਰਚ ਕਰ ਦਿੱਤੇ।

17 ਸਾਲਾਂ ਦਾ ਬੱਚਾ ਆਨਲਾਈਨ ਕਲਾਸਾਂ ਦੇ ਬਹਾਨੇ ਆਪਣੇ ਪਿਤਾ ਦਾ ਮੋਬਾਈਲ ਫੋਨ ਲੈ ਕੇ ਜਾਂਦਾ ਸੀ, ਪਰ ਆਪਣੇ ਅਤੇ ਦੋਸਤਾਂ ਲਈ ਐਪ-ਖਰੀਦਾਰੀ ਕਰਨ ਲਈ ਆਪਣੇ ਪਿਤਾ ਦੇ ਬੈਂਕ ਖਾਤਿਆਂ ਨੂੰ ਇਸਤਮਾਲ ਕਰਦਾ ਸੀ। ਬੈਂਕ ਵੱਲੋਂ ਖਾਤੇ ਦੀ ਸਟੇਟਮੈਂਟ ਮਿਲਣ ਤੋਂ ਬਾਅਦ ਹੀ ਉਸਦੇ ਮਾਪਿਆਂ ਨੂੰ ਇਸ ਬਾਰੇ ਪਤਾ ਲੱਗ ਗਿਆ.

ਉਸ ਦੇ ਪਿਤਾ, ਵੱਖਰੇ ਸ਼ਹਿਰ ਵਿੱਚ ਤਾਇਨਾਤ ਇੱਕ ਬੈਂਕ ਕਰਮਚਾਰੀ, ਆਪਣੇ ਇਲਾਜ ਲਈ ਪੈਸੇ ਦੀ ਬਚਤ ਕਰ ਰਹੇ ਸਨ. ਲਾਕ ਡਾਊਨ ਦੌਰਾਨ ਤਾਂ PUBG ਦਾ ਕ੍ਰੇਜ਼ ਕੁੱਝ ਜਿਆਦਾ ਹੀ ਰਿਹਾ ਕਿਉਂਕਿ ਸਮਾਂ ਬਿਤਾਉਣ ਲਈ ਨੋਜਵਾਨਾ ਨੂੰ ਇਸਤੋਂ ਵਧੀਆ ਰਾਹ ਨਹੀਂ ਲੱਭਦਾ।

ਰਿਪੋਰਟ ਵਿਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਮਾਪਿਆਂ ਨੇ ਸੋਚਿਆ ਕਿ 17 ਸਾਲਾ ਬੱਚਾ ਬਹੁਤ ਜ਼ਿਆਦਾ ਸਮਾਰਟਫੋਨ ਦੀ ਵਰਤੋਂ “ਆਨਲਾਈਨ ਅਧਿਐਨ ਲਈ” ਕਰ ਰਿਹਾ ਹੈ। ਇਸ ਘਟਨਾ ਤੋਂ ਬਾਅਦ, ਨੌਜਵਾਨ ਨੂੰ ਕਿਸੇ ਰਿਪੇਅਰ ਦੀ ਦੁਕਾਨ ‘ਤੇ ਕੰਮ ਕਰਨ ਲਾ ਦਿੱਤਾ ਹੈ, ਤਾਂ ਜੋ PUBG ਮੋਬਾਈਲ ‘ਤੇ ਜ਼ਿਆਦਾ ਸਮਾਂ ਗੁਜ਼ਾਰਨ ਤੋਂ ਬਚ ਸਕੇ. ਪਿਤਾ ਨੇ  ਦੱਸਿਆ, “ਮੈਂ ਉਸਨੂੰ ਘਰ ‘ਚ ਵਿਹਲੇ ਨਹੀਂ ਬਿਠਾ ਸਕਦਾ ਅਤੇ ਪੜ੍ਹਨ ਲਈ ਮੋਬਾਈਲ ਫੋਨ ਨਹੀਂ ਦੇ ਸਕਦਾ।”