ਗੁਰੂਗ੍ਰਾਮ ‘ਚ ਉਸਾਰੀ ਅਧੀਨ ਫਲਾਈਓਵਰ ਦਾ ਹਿੱਸਾ ਡਿੱਗਾ ; ਦੋ ਫੱਟੜ

ਗੁਰੂਗ੍ਰਾਮ, (ਪੰਜਾਬੀ ਸਪੈਕਟ੍ਰਮ ਸਰਵਿਸ): ਗੁਰੂਗ੍ਰਾਮ ਦੇ ਸੋਹਣਾ ਰੋਡ ‘ਤੇ ਸ਼ਨੀਵਾਰ ਦੇਰ ਰਾਤ ਇਕ ਉਸਾਰੀ ਅਧੀਨ ਫਲਾਈਓਵਰ ਦਾ ਹਿੱਸਾ ਡਿੱਗ ਪਿਆ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਦੋ ਵਿਅਕਤੀ ਇਸ ਘਟਨਾ ਵਿਚ ਫੱਟੜ ਹੋਏ ਹਨ ਜਿਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਸੋਹਣਾ ਰੋਡ ‘ਤੇ ਐਲੀਵੇਟਡ ਕੋਰੀਡੋਰ ਦੀ ਇਕ ਸਲੈਬ ਡਿੱਗੀ ਹੈ। ਚੌਟਾਲਾ ਨੇ ਟਵੀਟ ਕੀਤਾ ਹੈ ਕਿ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ, ਐਸ ਡੀ ਐਮ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ ‘ਤੇ ਪੁੱਜੀਆਂ ਹਨ। ਏ ਡੀ ਸੀ ਪ੍ਰਸ਼ਾਂਤ ਪੰਵਰ ਨੇ ਦੱਸਿਆ ਕਿ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਟਰੈਫਿਕ ਬਦਲਵੇਂ ਰਸਤੇ ਤੋਰਿਆ ਗਿਆ ਹੈ।