ਘਰ ’ਚ ਪਰਿਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ

ਟੀਕਾਮਗੜ੍ਹ (ਮੱਧ ਪ੍ਰਦੇਸ), (ਪੰਜਾਬੀ ਸਪੈਕਟ੍ਰਮ ਸਰਵਿਸ)  :- ਮੱਧ ਪ੍ਰਦੇਸ ਵਿਚ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਏ ਵਿਅਕਤੀ ਸਮੇਤ ਉਸ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸਾਂ ਟੀਕਮਗੜ੍ਹ ਦੇ ਜਿਲ੍ਹਾ ਹੈੱਡਕੁਆਰਟਰ ਤੋਂ 35 ਕਿਲੋਮੀਟਰ ਦੂਰ ਖੜਗਾਪੁਰ ਵਿਚ ਐਤਵਾਰ ਸਵੇਰੇ ਉਸ ਦੇ ਘਰ ਵਿਚ ਲਟਕੀਆਂ ਪਈਆਂ ਮਿਲੀਆਂ। ਹਹ ਟੀਕਾਮਗੜ ਜਿਲ੍ਹੇ ਦੇ ਪੁਲੀਸ ਸੁਪਰਡੈਂਟ ਪ੍ਰਸਾਂਤ ਖਰੇ ਨੇ ਕਿਹਾ, “ਖੜਗਾਪੁਰ ਵਿੱਚ ਧਰਮਦਾਸ ਸੋਨੀ (62) ਸਣੇ ਪਰਿਵਾਰ ਦੇ ਪੰਜਾਂ ਮੈਂਬਰਾਂ ਦੀਆਂ ਲਾਸਾਂ ਐਤਵਾਰ ਸਵੇਰੇ ਪੁਲੀਸ ਨੂੰ ਲਟਕਦੀਆਂ ਮਿਲੀਆਂ।“ਮਰਨ ਵਾਲਿਆਂ ਵਿੱਚ ਧਰਮਦਾਸ ਸੋਨੀ, ਉਸ ਦੀ ਪਤਨੀ ਪੂਨਾ (55), ਉਸ ਦਾ ਪੁੱਤਰ ਮਨੋਹਰ (27), ਨੂੰਹ ਸੋਨਮ (25) ਅਤੇ ਚਾਰ ਸਾਲਾ ਪੋਤਾ ਸਾਮਲ ਹਨ। ਜਦੋਂ ਪਰਿਵਾਰਕ ਮੈਂਬਰ ਸਵੇਰੇ ਦੇਰ ਤੱਕ ਦਰਵਾਜਾ ਨਹੀਂ ਖੋਲ੍ਹਿਆ ਤਾਂ ਗੁਆਂਢੀਆਂ ਨੇ ਥਾਣੇ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਿਸ ਕਮਰੇ ਵਿਚ ਲਾਸ਼ਾਂ ਲਟਕਦੀਆਂ ਮਿਲੀਆਂ ਉਹ ਅੰਦਰੋਂ ਬੰਦ ਸੀ ਤੇ ਪੁਲੀਸ ਨੇ ਦਰਵਾਜਾ ਤੋੜ ਕੇ ਲਾਸ਼ਾਂ ਬਾਹਰ ਕੱਢੀਆਂ। ਅਜੇ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ।