ਦਿੱਲੀ ਨਾਲ ਜੁੜੇ ਦੂਜੇ ਨਾਮੀ ਐਕਟਰ ਸਮੀਰ ਸ਼ਰਮਾ ਨੇ ਕੀਤੀ ਆਤਮਹੱਤਿਆ

ਨਵੀਂ ਦਿੱਲੀ, (ਪੰਜਾਬੀ ਸਪੈਕਟ੍ਰਮ ਸਰਵਿਸ): ਬਾਲੀਵੁੱਡ ਐਕਟਰ ਸੁਸ਼ਾਂਤ ਸਿੰੰਘ ਰਾਜਪੂਤ ਤੋਂ ਬਾਅਦ ਸਮੀਰ ਸ਼ਰਮਾ ਦੂਜਾ ਨਾਮੀ ਕਲਾਕਾਰ ਹੈ, ਜਿਨ੍ਹਾਂ ਨੇ ਮੁੰਬਈ ਦੇ ਫਲੈਟ ਵਿਚ ਆਤਮਹੱਤਿਆ ਕਰ ਲਈ। ਸਮੀਰ ਨੇ 2 ਦਿਨ ਪਹਿਲਾ ਹੀ ਆਤਮਹੱਤਿਆ ਕਰ ਲਈ ਸੀ ਪਰ ਇਸ ਦਾ ਖੁਲਾਸਾ ਵੀਰਵਾਰ ਨੂੰ ਉੁਸ ਵੇਲੇ ਹੋਇਆ ਜਦੋਂ ਫਲੈਟ ਵਿਚੋਂ ਬਦਬੂ ਆਉਣ ’ਤੇ ਸੁਰੱਖਿਆ ਗਾਰਡ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ ਤਾਂ ਸਮੀਰ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਸੀ। ਦੋਵੇਂ ਅਦਾਕਾਰਾਂ ਵਿਚ ਕਾਮਨ ਗੱਲ ਇਹ ਹੈ ਕਿ ਐਕਟਰ ਸਮੀਰ ਸ਼ਰਮਾ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੋਵਾਂ ਨੇ ਦਿੱਲੀ ਵਿਚ ਰਹਿ ਕੇ ਅਦਾਕਾਰੀ ਸਿੱਖੀ ਅਤੇ ਮੁੰਬਈ ਜਾ ਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ।