ਦੇਸ਼ ’ਚ ਗਰੀਬਾਂ ਲਈ ਮੁਫਤ ਰਾਸ਼ਨ ਯੋਜਨਾ ਨਵੰਬਰ ਦੇ ਅਖੀਰ ਤੱਕ ਵਧਾਈ

ਨਵੀਂ ਦਿੱਲੀ, (ਪੰਜਾਬੀ ਸਪੈਕਟ੍ਰਮ ਸਰਵਿਸ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ (ਪੀਐੱਮਜੀਕੇਏ) ਦੀ ਮਿਆਦ ਨਵੰਬਰ ਦੇ ਅਖੀਰ ਤੱਕ ਵਧਾ ਦਿੱਤੀ ਹੈ। ਇਸ ਯੋਜਨਾ ਤਹਿਤ 80 ਕਰੋੜ ਗਰੀਬਾਂ ਨੂੰ ਮੁਫਤ ਰਾਸਨ ਦਿੱਤਾ ਜਾਂਦਾ ਹੈ। ਰਾਸਟਰ ਨੂੰ ਟੈਲੀਵਿਜਨ ਰਾਹੀਂ ਸੰਬੋਧਨ ਵਿਚ ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਸਰਕਾਰ “ਇਕ ਰਾਸਟਰ, ਇਕ ਰਾਸਨ ਕਾਰਡ” ਪਹਿਲਕਦਮੀ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਮੁਫਤ ਰਾਸ਼ਨ ਉਪਰ ਸਰਕਾਰ ਵੱਲੋਂ 90,000 ਕਰੋੜ ਰੁਪਏ ਹੋਰ ਖਰਚੇ ਜਾਣਗੇ। ਇਸ ਯੋਜਨਾ ਤਹਿਤ ਗਰੀਬਾਂ ਨੂੰ ਪੰਜ ਕਿੱਲੋ ਕਣਕ ਜਾਂ ਚੌਲ ਅਤੇ ਇਕ ਕਿਲੋ ਦਾਲ ਮੁਫਤ ਦਿੱਤੀ ਜਾਵੇਗੀ। ਇਹ ਸਕੀਮ ਤਿੰਨ ਮਹੀਨਿਆਂ ਲਈ ਸੁਰੂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਤਾਲਬੰਦੀ ਤੇ ਹੋਰ ਫੈਸਲਿਆਂ ਨਾਲ ਦੇਸ਼ ਵਿੱਚ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕੀਆਂ ਹਨ ਪਰ ਦੁਖ ਦੀ ਗੱਲ ਹੈ ਕਿ ਜਦੋਂ ਤੋਂ ਤਾਲਾਬੰਦੀ ਖਤਮ ਕਰਨ ਦਾ ਪਹਿਲਾਂ ਗੇੜ ਸ਼ੁਰੂ ਕੀਤਾ ਗਿਆ ਹੈ ਲੋਕ ਲਾਪ੍ਰਵਾਹੀ ਤੇ ਆਪਹੁਦੀਆਂ ਕਰ ਰਹੇ ਹਨ।