ਪੱਛਮੀ ਵਿਹਾਰ ਰੇਪ ਮਾਮਲਾ: ਮਾਸੂਮ ਪੀੜਤਾ ਨੂੰ ਮਿਲਣ ਲਈ ਏਮਜ ਪਹੁੰਚੇ ਮੁੱਖ ਮੰਤਰੀ ਕੇਜਰੀਵਾਲ

ਨਵੀਂ ਦਿੱਲੀ, (ਪੰਜਾਬੀ ਸਪੈਕਟ੍ਰਮ ਸਰਵਿਸ): ਦਿੱਲੀ ਦੇ ਪੱਛਮੀ ਵਿਹਾਰ ਖੇਤਰ ਵਿੱਚ 12 ਸਾਲਾ ਮਾਸੂਮ ਲੜਕੀ ਨਾਲ ਬਲਾਤਕਾਰ ਦੀ ਘਟਨਾ ਤੋਂ ਬਾਅਦ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ। ਪੀੜਤ ਦੀ ਹਾਲਤ ਨਾਜੁਕ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਕਮਿਸਨਰ ਨਾਲ ਗੱਲਬਾਤ ਕੀਤੀ ਹੈ। ਪੁਲਿਸ ਮੁਲਜਮ ਨੂੰ ਫੜਨ ਦੀ ਕੋਸਿਸ ਕਰ ਰਹੀ ਹੈ। ਦਿੱਲੀ ਸਰਕਾਰ ਦੋਸੀਆਂ ਖਿਲਾਫ ਸਖ਼ਤ ਤੋਂ ਸਖ਼ਤ ਸਜਾ ਸੁਣਾਏਗੀ। ਮੁੱਖ ਮੰਤਰੀ ਨੇ ਪੀੜਤ ਪਰਿਵਾਰ ਲਈ 10 ਲੱਖ ਰੁਪਏ ਦੀ ਰਾਸੀ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਕੇਜਰੀਵਾਲ ਦਿੱਲੀ ਦੇ ਏਮਜ ਵਿਖੇ ਪੀੜਤ ਨੂੰ ਮਿਲਣ ਗਏ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਏਮਜ ਦੇ ਬਾਹਰ ਦਿੱਲੀ ਸਰਕਾਰ ਖਿਲਾਫ ਪ੍ਰਦਰਸਨ ਕੀਤਾ। ਪੀੜਤ ਨੂੰ ਮਿਲਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ, “ਏਮਜ ਵਿੱਚ ਡਾਕਟਰਾਂ ਅਤੇ ਪਰਿਵਾਰ ਨਾਲ ਮੁਲਾਕਾਤ ਕਰਕੇ ਲੜਕੀ ਦੀ ਹਾਲਤ ਬਾਰੇ ਜਾਣਕਾਰੀ ਲਈ। ਡਾਕਟਰਾਂ ਨੇ ਦੱਸਿਆ ਕਿ ਅਗਲੇ 48 ਘੰਟੇ ਮਹੱਤਵਪੂਰਨ ਹਨ। ਮੈਂ ਪੁਲਿਸ ਕਮਿਸਨਰ ਨਾਲ ਵੀ ਗੱਲ ਕੀਤੀ। ਇਸ ਘਿਨਾਉਣੇ ਹਰਕਤਾਂ ਦੇ ਸਭ ਤੋਂ ਭੈੜੇ ਮਾਮਲਿਆਂ ਵਿੱਚ ਸਭ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਪਰਿਵਾਰ ਨੂੰ ਸਰਕਾਰ 10 ਲੱਖ ਰੁਪਏ ਦੀ ਮਦਦ ਦੇ ਰਹੀ ਹੈ।“
ਇਹ ਘਟਨਾ 4 ਅਗਸਤ ਦੀ ਹੈ। ਮੰਗਲਵਾਰ ਸਾਮ ਨੂੰ ਪੁਲਿਸ ਨੇ ਇੱਕ ਮਾਸੂਮ 12 ਸਾਲਾ ਲੜਕੀ ਨੂੰ ਖੂਨ ਨਾਲ ਲਿਬੜੀ ਹਾਲਤ ਵਿੱਚ ਦਿੱਲੀ ਆਊਟਰ ਸੰਜੇ ਗਾਂਧੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਦੋਂ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰ ਵੀ ਹੈਰਾਨ ਹੋ ਗਏ। ਲੜਕੀ ਬੁਰੀ ਤਰ੍ਹਾਂ ਜਖਮੀ ਸੀ। ਉਸ ਦੇ ਸਾਰੇ ਸਰੀਰ ‘ਤੇ ਜਖਮ ਸੀ। ਇੰਜ ਜਾਪਦਾ ਸੀ ਜਿਵੇਂ ਕਿਸੇ ਤੇਜਧਾਰ ਹਥਿਆਰ ਨਾਲ ਮਾਰਿਆ ਗਿਆ ਹੋਵੇ। ਸੰਜੇ ਗਾਂਧੀ ਦੇ ਡਾਕਟਰਾਂ ਨੇ ਪੀੜਤਾ ਨੂੰ ਮੁੱਢਲੀ ਮਦਦ ਤੋਂ ਬਾਅਦ ਏਮਜ ਰੈਫਰ ਕਰ ਦਿੱਤਾ ਸੀ। ਜਿੱਥੇ ਪੀੜਤਾ ਇਲਾਜ ਅਧੀਨ ਹੈ।