ਫਰਾਂਸ ਤੋਂ 5 ਜਹਾਜ਼ਾਂ ਭਰੀ ਭਾਰਤ ਵੱਲ ਉਡਾਣ, 29 ਜੁਲਾਈ ਨੂੰ ਪਹੁੰਚਣਗੇ ਭਾਰਤ

ਇਹ ਪੰਜ ਜਹਾਜ਼ ਅੰਬਾਲਾ ਪਹੁੰਚਣ ਤੋਂ ਪਹਿਲਾਂ ਅਬੂ ਧਾਬੀ ਨੇੜੇ ਅਲ-ਦਾਫਰਾ ਫਰੈਂਚ ਏਅਰਬੇਸ ‘ਤੇ ਯੂਏਈ ‘ਚ ਰੁਕਣਗੇ। ਇਨ੍ਹਾਂ ਜਹਾਜ਼ਾਂ ਵਿੱਚ ਦੋ ਟ੍ਰੇਨਰ ਏਅਰਕ੍ਰਾਫਟ ਤੇ ਤਿੰਨ ਲੜਾਕੂ ਜਹਾਜ਼ ਸ਼ਾਮਲ ਹਨ।

ਨਵੀਂ ਦਿੱਲੀ, ਏਐੱਨਆਈ : ਦੁਨੀਆ ਦਾ ਸਭ ਤੋਂ ਤਾਕਤਵਰ ਲੜਾਕੂ ਜਹਾਜ਼ ਰਾਫੇਲ 29 ਜੁਲਾਈ ਨੂੰ ਭਾਰਤ ਪਹੁੰਚ ਜਾਵੇਗਾ। 5 ਰਾਫੇਲ ਲੜਾਕੂ ਜਹਾਜ਼ਾਂ ਨੇ ਫਰਾਂਸ ਦੇ ਏਅਰਬੇਸ ਨੇ ਭਾਰਤ ਲਈ ਉਡਾਣ ਭਰ ਦਿੱਤੀ ਹੈ। ਭਾਰਤੀ ਹਵਾਈ ਫ਼ੌਜ ਦੇ ਫਾਈਟਰ ਪਾਇਲਟ 7364 ਕਿਲੋਮੀਟਰ ਦੀ ਹਵਾਈ ਦੂਰੀ ਤੈਅ ਕਰਕੇ ਬੁੱਧਵਾਰ ਨੂੰ ਅੰਬਾਲਾ ਏਅਰਬੇਸ ਪਹੁੰਚਣਗੇ।

ਅੰਬਾਲਾ ਏਅਰਬੇਸ ਤੇ ਰਾਫੇਲ ਲੜਾਕੂ ਜਹਾਜ਼ਾਂ ਦੀ ਮੁਕੰਮਲ ਤਿਆਰੀ ਕਰ ਲਈ ਗਈ ਹੈ ਕਿਉਂਕਿ ਪਹਿਲਾਂ ਬੈਚ ਦਿੱਲੀ ਦੇ ਨੇੜੇ ਹਰਿਆਣਾ ਦੇ ਇਸ ਬੇਸ ਤੇ ਤਾਇਨਾਤ ਕੀਤਾ ਜਾਵੇਗਾ। ਅੰਬਾਲਾ ਏਅਰਬੇਸ ਤੇ ਰਾਫੇਲ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਲਈ ਵੱਖਰਾ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈਜਿਸ ਵਿਚ ਹੈਂਗਰ (ਹਵਾਈ ਜਹਾਜ਼ਾਂ ਲਈ ਜਗ੍ਹਾ), ਹਵਾਈਪੱਟੀ ਤੇ ਕਮਾਂਡ ਅਤੇ ਕੰਟਰੋਲ ਪ੍ਰਣਾਲੀਆਂ ਸ਼ਾਮਲ ਹਨ। ਰਾਫੇਲ ਦੀ ਪਹਿਲੀ ਸਕੁਐਡਰਨ ਨੂੰ ਗੋਲਡਨ ਐਰੋ‘ ਦਾ ਨਾਂ ਦਿੱਤਾ ਗਿਆ ਹੈ।

ਰਾਫੇਲ ਦੇ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਹੋਣਾ ਦੱਖਣੀ ਏਸ਼ੀਆ ਵਿਚ ਇਕ ਗੇਮ ਚੇਂਜਰ‘ ਮੰਨਿਆ ਜਾ ਰਿਹਾ ਹੈ। ਕਿਉਂਕਿ ਰਾਫੇਲ ਇੱਕ 4.5 ਪੀੜ੍ਹੀ ਦਾ ਦਰਮਿਆਨਾ ਮਲਟੀਰੋਲ ਏਅਰਕ੍ਰਾਫਟ ਹੈ। ਮਲਟੀਰੋਲ ਹੋਣ ਕਰਕੇ ਦੋ ਇੰਜਣ ਵਾਲਾ ਰਾਫੇਲ ਲੜਾਕੂ ਜਹਾਜ਼ ਹਵਾ ਵਿੱਚ ਆਪਣਾ ਦਬਦਬਾ ਸਥਾਪਤ ਕਰਨ ਦੇ ਨਾਲਨਾਲ ਡਿੱਪਪੈਨੇਟ੍ਰੇਸ਼ਨ ਯਾਨੀ ਦੁਸ਼ਮਣ ਦੀ ਸੀਮਾ ਤੇ ਹਮਲਾ ਕਰਨ ਦੇ ਸਮਰੱਥ ਹੈ।

ਅਧਿਕਾਰਤ ਸੂਤਰਾਂ ਨੇ ਦੱਸਿਆ ਹੈ ਕਿ ਰਾਫੇਲ ਲੜਾਕੂ ਜਹਾਜ਼ ਪੂਰਬੀ ਲੱਦਾਖ ਸੈਕਟਰ ਵਿੱਚ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ ਤਾਂ ਜੋ ਭਾਰਤੀ ਹਵਾਈ ਫੌਜ ਚੀਨ ਨਾਲ ਵਿਵਾਦ ਦੇ ਮੱਦੇਨਜ਼ਰ ਅਸਲ ਕੰਟਰੋਲ ਰੇਖਾ ਦੇ ਨਾਲਨਾਲ ਆਪਣੀ ਸੰਚਾਲਨ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਸਕੇ।

ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਰਾਫੇਲ ਜਹਾਜ਼ਾਂ ਦੇ ਆਉਣ ਤੋਂ ਬਾਅਦ ਹਵਾਈ ਸੈਨਾ ਦੀ ਲੜਾਈ ਦੀ ਸਮਰੱਥਾ ਹੋਰ ਵਧੇਗੀ। ਭਾਰਤ ਨੇ ਸਤੰਬਰ 2016 ਵਿਚ ਫਰਾਂਸ ਨਾਲ ਲਗਪਗ 58 ਹਜ਼ਾਰ ਕਰੋੜ ਰੁਪਏ ਚ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਅੰਤਰਸਰਕਾਰੀ ਸਮਝੌਤਾ ਕੀਤਾ ਸੀ।