ਵਿਦਿਆਰਥੀ ਨੇ PUBG ਬੈਨ ਹੋਣ ਤੇ ਲਿਆ ਫਾਹਾ

ਪੱਛਮੀ ਬੰਗਾਲ (West Bengal) ਦੇ ਨਾਦੀਆ ਜ਼ਿਲ੍ਹੇ ਵਿਚ ਪਬਜੀ (PUBG) ਗੇਮ ਨਾ ਖੇਡ ਸਕਣ ਤੋਂ ਪਰੇਸ਼ਾਨ 21 ਸਾਲਾ ਵਿਦਿਆਰਥੀ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਮਾਮਲਾ ਚੱਕਦਾਹ ਥਾਣਾ ਖੇਤਰ ਦੇ ਪੁਰਬਾ ਲਾਲਪੁਰ ਦਾ ਹੈ।

ਪੁਲਿਸ ਨੇ ਦੱਸਿਆ ਕਿ ਆਈਟੀਆਈ ਦੇ ਵਿਦਿਆਰਥੀ ਪ੍ਰੀਤਮ ਹਲਦਾਰ ਨੇ ਐਤਵਾਰ ਨੂੰ ਆਪਣੇ ਕਮਰੇ ਵਿੱਚ ਫਾਹਾ ਲੈ ਲਿਆ। ਉਸ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਬੇਟਾ PUBG ਉਤੇ ਪਾਬੰਦੀ ਦੇ ਬਾਅਦ ਪਰੇਸ਼ਾਨ ਰਹਿਣ ਲੱਗ ਪਿਆ ਸੀ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਫਿਲਹਾਲ ਇਸ ਸਬੰਧ ਵਿੱਚ ਗੈਰ ਕੁਦਰਤੀ ਮੌਤ ਦਾ ਕੇਸ ਦਰਜ ਕੀਤਾ ਗਿਆ ਹੈ।

ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਵਿਦਿਆਰਥੀ ਦੀ ਮਾਂ ਰਤਨਾ ਨੇ ਦੱਸਿਆ, “ਐਤਵਾਰ ਸਵੇਰੇ ਉਹ ਨਾਸ਼ਤੇ ਤੋਂ ਬਾਅਦ ਕਮਰੇ ਵਿੱਚ ਗਿਆ ਸੀ। ਜਦੋਂ ਮੈਂ ਉਸ ਨੂੰ ਦੁਪਹਿਰ ਦੇ ਖਾਣੇ ਲਈ ਬੁਲਾਉਣ ਗਈ ਤਾਂ ਉਸ ਦਾ ਕਮਰਾ ਅੰਦਰੋਂ ਬੰਦ ਸੀ। ਵਾਰ ਵਾਰ ਖੜਕਾਉਣ ਦੇ ਬਾਅਦ ਵੀ, ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤਾਂ ਮੈਂ ਗੁਆਂਢੀਆਂ ਨੂੰ ਬੁਲਾਇਆ, ਜਦੋਂ ਉਨ੍ਹਾਂ ਨੇ ਦਰਵਾਜ਼ਾ ਤੋੜਿਆ ਅਤੇ ਕਮਰੇ ਵਿੱਚ ਦਾਖਲ ਹੋਏ ਤਾਂ ਉਹ ਪੱਖੇ ਨਾਲ ਲਟਕਿਆ ਸੀ।