ਵਿਸ਼ਾਖਾਪਟਨਮ: ਫਾਰਮਾ ਕੰਪਨੀ ‘ਚ ਗੈਸ ਲੀਕ, 2 ਲੋਕਾਂ ਦੀ ਮੌਤ-4 ਦੀ ਹਾਲਤ ਗੰਭੀਰ ‘

ਫਾਰਮਾ ਕੰਪਨੀ 'ਚ ਗੈਸ ਲੀਕ ਹੋਣ ਕਾਰਨ 2 ਲੋਕਾਂ ਦੀ ਮੌਤ, 4 ਦੀ ਹਾਲਤ ਗੰਭੀਰ( ਸੰਕੇਤਕ ਤਸਵੀਰ)

ਵਿਸ਼ਾਖਾਪਟਨਮ ਵਿਚ ਇੱਕ ਫਾਰਮਾਸਿਊਟੀਕਲ ਕੰਪਨੀ ਵਿਚ ਗੈਸ ਲੀਕ ਹੋਣ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਚਾਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਹੈਦਰਾਬਾਦ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਸਥਿਤ ਇਕ ਫਾਰਮਾ ਕੰਪਨੀ ਦੀ ਫੈਕਟਰੀ ਵਿਚ ਜ਼ਹਿਰੀਲੀ ਗੈਸ ਦੇ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਗੈਸ ਲੀਕ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 4 ਲੋਕਾਂ ਦੀ ਹਾਲਤ ਬਹੁਤ ਖਰਾਬ ਹੋ ਗਈ। ਉਸਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਮੰਗਲਵਾਰ ਸਵੇਰੇ ਵਾਪਰੀ। ਪ੍ਰਸ਼ਾਸਨ ਨੇ ਆਸ ਪਾਸ ਦੇ ਪਿੰਡ ਖਾਲੀ ਕਰਵਾ ਲਏ ਹਨ। ਗੈਸ ਲੀਕ ਹੋਣ ਦਾ ਅਸਰ ਪਰਾਵਦਾ ਫਾਰਮਾ ਸਿਟੀ ਦੇ 2 ਕਿਲੋਮੀਟਰ ਦੇ ਘੇਰੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ।

ਅਧਿਕਾਰੀਆਂ ਅਨੁਸਾਰ ਗੈਸ ਦਾ ਲੀਕ ਹੋਣਾ ਪਰਾਵਦਾ ਫਾਰਮਾ ਸਿਟੀ ਦੀ ਲਾਈਫ ਸਾਇੰਸ ਫੈਕਟਰੀ ਵਿੱਚ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਥੇ ਘੱਟੋ ਘੱਟ 30 ਲੋਕ ਕੰਮ ਕਰਦੇ ਹਨ। ਜ਼ਹਿਰੀਲੀ ਗੈਸ ਨੇ 4 ਲੋਕਾਂ ਦੀ ਸਿਹਤ ਖਰਾਬ ਕਰ ਦਿੱਤੀ ਹੈ। ਉਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰਿਆਂ ਨੂੰ ਗਜੂਵਾਕਾ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ, ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਨਰਿੰਦਰ ਅਤੇ ਗੌਰੀ ਸ਼ੰਕਰ ਵਜੋਂ ਹੋਈ ਹੈ।