ਸੀ.ਆਰ.ਪੀ.ਐਫ ਦੇ 76 ਹੋਰ ਜਵਾਨ ਕੋਰੋਨਾ ਪਾਜੇਟਿਵ, 122 ਪਹੁੰਚੀ ਸੰਕ੍ਰਮਿਤਾਂ ਦੀ ਗਿਣਤੀ

ਨਵੀਂ ਦਿੱਲ਼ੀ, (ਪੰਜਾਬੀ ਸਪੈਕਟ੍ਰਮ ਸਰਵਿਸ) : ਕੋਰੋਨਾ ਵਾਇਰਸ ਦੇ ਸੰਕ੍ਰਮਣ ਦੀ ਲਪੇਟ ‘ਚ ਹੁਣ ਇਸ ਲੜਾਈ ‘ਚ ਆਪਣਾ ਅਹਿਮ ਯੋਗਦਾਨ ਦੇਣ ਵਾਲੇ ਯੋਧਾ ਵੀ ਆਉਂਦੇ ਜਾ ਰਹੇ ਹਨ। ਇਸ ਸਖਤੀ ‘ਚ ਮਿਊਰ ਵਿਹਾਰ ਸਥਿਤ ਕੇਂਦਰੀ ਰਿਜਰਵ ਪੁਲਿਸ ਬਲ ਦੀ 31ਵੀਂ ਬਟਾਲੀਅਨ ਦੇ 122 ਜਵਾਨ ਕੋਰੋਨਾ ਪਾਜੇਟਿਵ ਪਾਏ ਜਾ ਚੁੱਕੇ ਹਨ। ਸ਼ਨਿਚਰਵਾਰ ਨੂੰ 76 ਜਵਾਨ ਕੋਰੋਨਾ ਪਾਜੇਟਿਵ ਮਿਲੇ ਹਨ ਜਦਕਿ ਸ਼ੁੱਕਰਵਾਰ ਨੂੰ 12 ਹੋਰ ਜਵਾਨ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਪਾਏ ਗਏ ਸਨ। ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਇਨ੍ਹਾਂ ਸਾਰਿਆਂ ਦੀ ਕੋਰੋਨਾ ਦੀ ਜਾਂਚ ਰਿਪੋਰਟ ਆਈ, ਇਸ ਨਾਲ ਹੀ ਇਸ ਬਟਾਲੀਅਨ ‘ਚ ਸੰਕ੍ਰਮਿਤ ਜਵਾਨਾਂ ਦੀ ਗਿਣਤੀ 64 ਹੋ ਗਈ ਹੈ। ਕੁਝ ਦਿਨ ਪਹਿਲਾਂ ਹੀ ਬਟਾਲੀਅਨ ਦੇ 112 ਜਵਾਨਾਂ ਦਾ ਕੋਰੋਨਾ ਟੈਸਟ ਹੋਇਆ ਸੀ, ਸ਼ੁੱਕਰਵਾਰ ਨੂੰ ਉਨ੍ਹਾਂ ਦੀ ਜਾਂਚ ਰਿਪੋਰਟ ਆਈ। ਇਸ ਨਾਲ 12 ਜਵਾਨਾਂ ਦੀ ਰਿਪੋਰਟ ਪਾਜੇਟਿਵ ਆਈ। ਇਨ੍ਹਾਂ ਸਾਰਿਆਂ ‘ਚ ਕੋਰੋਨਾ ਦੇ ਲੱਛਣ ਸਾਹਮਣੇ ਆਉਣ ਲੱਗੇ ਸਨ, ਸੀਆਰਪੀਐੱਫ ਨੇ 12 ਜਵਾਨਾਂ ਨੂੰ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਲਈ ਭਰਤੀ ਕਰਵਾਇਆ ਹੈ।