1000 ਕਰੋੜ ਰੁਪਏ ਦੀ ਡਰਗਸ ਸਣੇ ਦੋ ਗਿ੍ਰਫ਼ਤਾਰ

ਮੁੰਬਈ, (ਪੰਜਾਬੀ ਸਪੈਕਟ੍ਰਮ ਸਰਵਿਸ) : ਮੁੰਬਈ ਵਿਚ ਹੁਣ ਤੱਕ ਨਸਿਆਂ ਦੀ ਸਭ ਤੋਂ ਵੱਡੀ ਖੇਪ ਫੜ੍ਹੀ ਗਈ ਹੈ। ਨਾਰਕੋਟਿਕਸ ਵਿਭਾਗ ਨੇ 191 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਅੰਤਰਰਾਸਟਰੀ ਬਾਜਾਰ ਵਿਚ 1000 ਕਰੋੜ ਰੁਪਏ ਹੈ। ਨਸਿਆਂ ਦੀ ਇਹ ਖੇਪ ਅਫਗਾਨਿਸਤਾਨ ਤੋਂ ਭਾਰਤ ਲਿਆਂਦੀ ਗਈ ਸੀ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਅਤੇ ਕਸਟਮ ਵਿਭਾਗ ਨੇ ਸਾਂਝੇ ਆਪ੍ਰੇਸਨ ਦੌਰਾਨ ਬੰਦਰਗਾਹ ਤੋਂ ਹੈਰੋਇਨ ਦੀ ਖੇਪ ਸ਼ਨੀਵਾਰ ਰਾਤ ਨੂੰ ਬਰਾਮਦ ਕੀਤੀ। ਇਸ ਮਾਮਲੇ ਵਿੱਚ ਹੁਣ ਤੱਕ 2 ਲੋਕਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਤਸਕਰਾਂ ਨੇ ਪਲਾਸਟਿਕ ਦੀਆਂ ਪਾਈਪਾਂ ਵਿੱਚ ਨਸਿਆਂ ਨੂੰ ਲੁਕੋ ਕੇ ਰੱਖਿਆ ਸੀ। ਇਹ ਪਾਈਪਾਂ ਇਸ ਤਰਾਂ ਰੰਗੀਆਂ ਹੋਈਆਂ ਸਨ ਕਿ ਉਹ ਬਾਂਸ ਦੇ ਟੁਕੜਿਆਂ ਵਾਂਗ ਦਿਖਾਈ ਦਿੰਦੀਆਂ ਸਨ। ਤਸਕਰ ਇਸ ਨੂੰ ਆਯੁਰਵੈਦਿਕ ਦਵਾਈ ਕਹਿੰਦੇ ਹਨ। ਕਸਟਮ ਹਾਊਸ ਦੇ ਦੋ ਏਜੰਟਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਕ ਆਯਾਤ ਕਰਨ ਵਾਲੇ ਅਤੇ ਇਕ ਫਾਈਨੈਂਸਰ ਸਣੇ ਕੁਲ ਚਾਰ ਲੋਕਾਂ ਨੂੰ ਦਿੱਲੀ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਵੀ ਦਿੱਲੀ ਤੋਂ ਲਿਆਂਦਾ ਜਾਵੇ। ਇਹ ਨਸੇ ਕਈ ਕੰਟੇਨਰਾਂ ਵਿਚ ਲੁਕਾ ਕੇ ਭਾਰਤ ਲਿਆਂਦੇ ਗਏ ਸਨ। ਇਸ ਬਾਰੇ ਕੰਟੇਨਰ ਮਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ, ਐੱਮਬੀ ਸਿਪਿੰਗ ਅਤੇ ਲਾਜਿਸਟਿਕ ਸਲਿਊਸਨਜ ਦੇ ਮੀਨਾਨਾਥ ਬੋਡਾਕਕੇ ਅਤੇ ਮੁੰਬਰਾ ਦੇ ਕੌਂਡੀਭਾਊ ਪਾਂਡੁਰੰਗ ਗੁੰਜਾਲ ਨੂੰ ਸਥਾਨਕ ਅਦਾਲਤ ਵਿੱਚ ਪੇਸ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।