3500 ਕਰੋੜ ਨਾਲ ਬਣੀ ਅਟਲ ਸੁਰੰਗ ਦਾ ਮੋਦੀ ਨੇ ਕੀਤਾ ਉਦਘਾਟਨ, ਸੋਨੀਆਂ ਗਾਂਧੀ ਨੇ 2010 ਵਿੱਚ ਰੱਖਿਆ ਸੀ ਨੀਂਹ ਪੱਥਰ

3500 ਕਰੋੜ ਨਾਲ ਬਣੀ ਅਟਲ ਸੁਰੰਗ ਦਾ ਮੋਦੀ ਨੇ ਕੀਤਾ ਉਦਘਾਟਨ, ਸੋਨੀਆਂ ਗਾਂਧੀ ਨੇ 2010 ਵਿੱਚ ਰੱਖਿਆ ਸੀ ਨੀਂਹ ਪੱਥਰ

ਕੁੱਲੂ/ਸਿਮਲਾ, (ਪੰਜਾਬੀ ਸਪੈਕਟ੍ਰਮ ਸਰਵਿਸ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਹਿਮਾਚਲ ਦੇ ਮਨਾਲੀ ਦੇ ਰੋਹਤਾਂਗ ਦੌਰੇ ’ਤੇ 3500 ਕਰੋੜ ਰੁਪਏ ਨਾਲ ਬਣੀ ਸਭ ਤੋਂ ਲੰਬੀ ‘ਅਟਲ ‘ਸੁਰੰਗ ਦੇਸ਼ ਨੂੰ ਸਮਰਪਿਤ ਕੀਤਾ। ਇਸ ਸੁਰੰਗ ਦਾ ਨੀਂਹ ਪੱਥਰ 28 ਜੂਨ 2010 ਨੂੰ ਯੂਪੀਏ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨੇ ਰੱਖਿਆ ਸੀ। ਪ੍ਰਧਾਨ ਮੰਤਰੀ ਸ਼ਨੀਵਾਰ ਸਵੇਰੇ ਮਨਾਲੀ ਪਹੁੰਚੇ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਹਿਮਾਚਲ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ। 10,000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਬਣੀ ਇਹ ਦੁਨੀਆਂ ਦੀ ਸਭ ਤੋਂ ਲੰਮੀ ਸੁਰੰਗ ਵਿੱਚੋਂ ਇਕ ਹੈ। ਇਸ ਦੀ ਲੰਬਾਈ 9.02 ਕਿਲੋਮੀਟਰ ਹੈ। ਬਾਰਡਰ ਰੋਡਜ ਆਰਗੇਨਾਈਜੇਸਨ ਦੇ 3000 ਜਵਾਨਾਂ ਨੇ 10 ਸਾਲ ਵਿੱਚ ਇਸ ਨੂੰ ਤਿਆਰ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਕਈ ਮੁਸਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਉਸਾਰੀ ਦੌਰਾਨ 6 ਦਰਜਨ ਤੋਂ ਵੱਧ ਕਾਮਿਆਂ ਦੀ ਜਾਨ ਵੀ ਗਈ। ਸੁਰੰਗ ਬਣਨ ਨਾਲ ਹਿਮਾਚਲ ਦੀ ਲਾਹੌਲ ਵਾਦੀ ਭਾਰੀ ਬਰਫਬਾਰੀ ਕਾਰਨ ਬਾਕੀ ਇਲਾਕਿਆਂ ਨਾਲੋ ਕੱਟ ਜਾਂਦੀ ਸੀ। ਇਸ ਨਾਲ ਮਨਾਲੀ ਤੋਂ ਲੇਹ ਤੱਕ ਦੀ ਦੂਰੀ ਘੱਟ ਜਾਵੇਗੀ।