ਕੋਰਟ ਦੀ ਤੀਜੀ ਮੰਜ਼ਿਲ ‘ਚ ਲੱਗੀ ਅੱਗ – ਡੇਢ ਘੰਟੇ ਬਾਅਦ ਪਿਆ ਕਾਬੂ

ਕੈਪਸ਼ਨ-ਕੋਰਟ ’ਚ ਲੱਗੀ ਅੱਗ ਦਾ ਦਿ੍ਰਸ਼।
ਨਵੀਂ ਦਿੱਲੀ, (ਪੰਜਾਬੀ ਸਪੈਕਟ੍ਰਮ ਸਰਵਿਸ) – ਦਿੱਲੀ ਦੀ ਰੋਹਿਣੀ ਕੋਰਟ ‘ਚ ਵੀਰਵਾਰ ਸਵੇਰ ਉਸ ਵਕਤ ਹਫੜਾ ਦਫੜੀ ਮਚ ਗਈ, ਜਦੋਂ ਅਦਾਲਤ ਦੀ ਤੀਜੀ ਮੰਜ਼ਿਲ ‘ਤੇ ਅੱਗ ਲੱਗ ਗਈ। ਕਰੀਬ ਡੇਢ ਘੰਟੇ ਬਾਅਦ ਇਸ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਕੋਰਟ ਦੀ ਤੀਜੀ ਮੰਜ਼ਿਲ ‘ਤੇ ਸਥਿਤ ਰਿਕਾਰਡ ਰੂਮ ‘ਚ ਲੱਗੀ। ਮੁੱਢਲੀ ਜਾਂਚ ਮੁਤਾਬਕ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੈ। ਪਰ ਫਿਲਹਾਲ ਇਸਦੀ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਹੋ ਸਕੀ।