ਲਾਕ ਡਾਊਨ 4.0 ਦਾ ਐਲਾਨ, 31 ਮਈ ਤੱਕ ਵਧਾਇਆ ਗਿਆ

ਨਵੀਂ ਦਿੱਲੀ, 17 ਮਈ (ਪੰਜਾਬੀ ਸਪੈਕਟ੍ਰਮ ਸਰਵਿਸ)- ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਮੋਦੀ ਸਰਕਾਰ ਵੱਲੋਂ 31 ਮਈ ਤੱਕ ਲਾਕ ਡਾਊਨ 4.0 ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐੱਨ.ਡੀ.ਐੱਮ.ਏ. ਵੱਲੋਂ ਭਾਰਤ ਦੇ ਸਾਰੇ ਸੂਬਿਆਂ ਨੂੰ ਇਸ ਸਬੰਧੀ ਚਿੱਠੀ ਵੀ ਭੇਜੀ ਗਈ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਲਾਕਡਾਊਨ ਦੌਰਾਨ ਸਾਰੇ ਹੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਨਾਲ ਨਿਪਟਿਆ ਜਾਵੇ।
ਦੇਸ਼ ਵਿੱਚ ਹਾਲਤ ਅਜੇ ਨਹੀਂ ਸੁਧਰੇ ਪਰ ਅਰਥਵਿਵਸਥਾ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦਿਆਂ ਕੇਂਦਰ ਸਰਕਾਰ ਲੌਕਡਾਊਨ ਵਿੱਚ ਰਾਹਤ ਦੇ ਰਹੀ ਹੈ। ਇਸ ਹੁਣ ਲੌਕਡਾਊਨ ਪਹਿਲਾਂ ਵਾਂਗ ਸਖਤ ਨਹੀਂ ਹੋਏਗਾ। ਇਸ ਦਾ ਐਲਾਨ ਕੁਝ ਸਮੇਂ ਵਿੱਚ ਕੀਤਾ ਜਾਵੇਗਾ।