ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਪੁਰੀ ‘ਚ ਜਗਨਨਾਥ ਰੱਥ ਯਾਤਰਾ ‘ਤੇ ਲਾਈ ਰੋਕ

ਨਵੀਂ ਦਿੱਲੀ, (ਪੰਜਾਬੀ ਸਪੈਕਟ੍ਰਮ ਸਰਵਿਸ)  : ਸੁਪਰੀਮ ਕੋਰਟ ਨੇ ਬਹੁਤ ਵੱਡਾ ਫੈਸਲਾ ਲੈਂਦਿਆਂ ਇਸ ਸਾਲ ਪੁਰੀ ‘ਚ ਜਗਨਨਾਥ ਰੱਥ ਯਾਤਰਾ ‘ਤੇ ਰੋਕ ਲਗਾ ਦਿੱਤੀ ਹੈ। ਓਡੀਸ਼ਾ ‘ਚ ਲਗਾਤਾਰ ਸਾਹਮਣੇ ਆਉਂਦੇ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਇਹ ਫੈਸਲਾ ਲਿਆ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਲੱਖਾਂ ਲੋਕਾਂ ਦੀ ਭੀੜ ਨੂੰ ਇਕ ਜਗ੍ਹਾ ‘ਤੇ ਇਕੱਤਰ ਨਹੀਂ ਹੋਣ ਦਿੱਤਾ ਜਾ ਸਕਦਾ। ਅਦਾਲਤ ਨੇ ਸੂਬਾ ਸਰਕਾਰ ਨੂੰ ਹਦਾਇਤ ਦਿੱਤੀ ਹੈ ਕਿ ਰੱਥ ਯਾਤਰਾ ਨਾਲ ਜੁੜੇ ਕਿਸੇ ਪ੍ਰੋਗਰਾਮ ਨੂੰ ਇਜਾਜਤ ਨਾ ਦਿੱਤੀ ਜਾਵੇ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਇਸ ਸਾਲ ਰੱਥ ਯਾਤਰਾ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਸਨ। ਕਿਹਾ ਜਾ ਰਿਹਾ ਸੀ ਕਿ ਕੇਂਦਰ ਸਰਕਾਰ ਫੈਸਲਾ ਕਰੇਗੀ, ਪਰ ਇਸੇ ਦੌਰਾਨ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰ ਦਿੱਤੀ ਗਈ ਤੇ ਹੁਣ ਇਹ ਫੈਸਲਾ ਆ ਗਿਆ।