ਜ਼ਮੀਨੀ ਵਿਵਾਦ ਕਾਰਨ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਕਰਨਾਲ, 18 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) – ਹਰਿਆਣਾ ਦੇ ਸ਼ਹਿਰ ਕਰਨਾਲ ਹੇਠ ਆਉਂਦੇ ਪਿੰਡ ਸ਼ੇਖ਼ੂਪੁਰਾ ਜਗੀਰ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਦਸਿਆ ਜਾ ਰਿਹਾ ਹੈ ਕਿ ਪਰਮਜੀਤ ਸਿੰਘ(22) ਟਰੈਕਟਰ ਨਾਲ ਕਿਰਾਏ ‘ਤੇ ਲੋਕਾਂ ਦੇ ਖੇਤਾਂ ਨੂੰ ਵਾਹਨ ਆਦਿ ਦਾ ਕੰਮ ਕਰਦਾ ਸੀ ਅਤੇ ਉਹ ਆਪਣੇ ਪਿੰਡ ‘ਚ ਹੀ ਕਿਰਾਏ ਤੇ ਖੇਤ ਵਾਹ ਰਿਹਾ ਸੀ ਕਿ ਖੇਤ ਮਾਲਕ ਦੇ ਪਰਿਵਾਰਕ ਜ਼ਮੀਨੀ ਵਿਵਾਦ ਕਾਰਨ ਦੂਜੇ ਖੇਮੇ ਦੇ ਲੋਕਾਂ ਨੇ ਪਰਮਜੀਤ ਸਿੰਘ ਤੇ ਗੰਡਾਸਿਆਂ ਅਤੇ ਚਾਕੂਆਂ ਨਾਲ ਹਮਲਾ ਕਰ ਦਿਤਾ। ਗੰਭੀਰ ਜ਼ਖਮੀ ਹੋਏ ਪਰਮਜੀਤ ਸਿੰਘ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਲਿਜਾਇਆ ਗਿਆ ਪਰ ਗੰਭੀਰ ਹਾਲਤ ਕਾਰਨ ਉਸ ਪੀ.ਜੀ.ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਪਰ ਰਾਹ ‘ਚ ਹੀ ਉਸ ਦੀ ਮੌਤ ਹੋ ਗਈ।