ਪਾਕਿਸਤਾਨ ਨੇ ਭਾਰਤ ਦੀ ਸਰਹੱਦ ‘ਚ ਰੇਕੀ ਕਰਨ ਲਈ ਭੇਜਿਆ ਡ੍ਰੈਗਨ,  ਨੇ ਮਾਰ ਮੁਕਾਇਆ

ਜੰਮੂ-ਕਸ਼ਮੀਰ,  (ਪੰਜਾਬੀ ਸਪੈਕਟ੍ਰਮ ਸਰਵਿਸ) : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਬਾਰਡਰ ਪਾਰ ਤੋਂ ਭਾਰਤੀ ਸੀਮਾ ‘ਚ ਰੇਕੀ ਕਰਨ ਦੇ ਮਕਸਦ ਨਾਲ ਭੇਜੇ ਗਏ ਪਾਕਿਸਤਾਨੀ ਡ੍ਰੋਨ ਨੂੰ ਬੀਐੱਸਐੱਫ ਨੇ ਢਹਿ ਢੇਰੀ ਕਰ ਦਿੱਤਾ। ਹੀਰਾਨਗਰ ਸੈਕਟਰ ਦੇ ਰਠੁਆ ਪਿੰਡ ‘ਚ ਸਵੇਰੇ ਪੰਜ ਵਜੇ ਦੇ ਕਰੀਬ ਇਸਨੂੰ ਜਵਾਨਾਂ ਵੱਲੋਂ ਦੇਖਿਆ ਗਿਆ। ਜਵਾਨਾਂ ਨੇ ਇਸ ਡ੍ਰੋਨ ਨੂੰ ਮਾਰ ਮੁਕਾਇਆ। ਦੱਸਿਆ ਜਾ ਰਿਹਾ ਹੈ ਕਿ ਡ੍ਰੋਨ ‘ਚ ਕੁਝ ਹਥਿਆਰ ਵੀ ਬੰਨ੍ਹੇ ਹੋਏ ਸਨ। ਪਾਕਿਸਤਾਨ ਪਿਛਲੇ ਸਮੇਂ ਤੋਂ ਡ੍ਰੋਨ ਦਾ ਕਾਫੀ ਇਸਤੇਮਾਲ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਪੰਜਾਬ ‘ਚ ਵੀ ਸਰਹੱਦ ‘ਤੇ ਇੱਕ ਡ੍ਰੋਨ ਨੂੰ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਸੀ। ਇਧਰ, ਐੱਲਓਸੀ ‘ਤੇ ਵੀ ਪਾਕਿ ਵੱਲੋਂ ਪਿਛਲੇ ਕੁਝ ਦਿਨਾਂ ‘ਚ ਲਗਾਤਾਰ ਫਾਇਰਿੰਗ ਹੋ ਰਹੀ ਹੈ। ਇਸ ਨਾਲ ਐੱਲਓਸੀ ‘ਤੇ ਮਾਹੌਲ ਕਾਫੀ ਤਣਾਅਪੂਰਨ ਹੈ। ਦਰਅਸਲ, ਪਾਕਿਸਤਾਨ ਇੰਨੀਂ ਦਿਨੀਂ ਇਸ ਲਈ ਵੀ ਬੁਖ਼ਲਾਇਆ ਹੋਇਆ ਹੈ, ਕਿਉਂਕਿ ਸੈਨਾ ਨੇ ਜੰਮੂ-ਕਸ਼ਮੀਰ ਤੋਂ ਅੱਤਵਾਦੀਆਂ ਦਾ ਸਫ਼ਾਇਆ ਕਰਨ ਦੀ ਮੁਹਿੰਮ ਛੇੜੀ ਹੋਈ ਹੈ। ਬੀਤੇ ਕੁਝ ਘੰਟਿਆਂ ‘ਚ ਹੀ 8 ਅੱਤਵਾਦੀ ਜੰਮੂ-ਕਸ਼ਮੀਰ ‘ਚ ਮਾਰੇ ਜਾ ਚੁੱਕੇ ਹਨ।