ਉਤਰ ਪ੍ਰਦੇਸ਼ ‘ਚ ਸਪਾ ਨੇਤਾ ਤੇ ਉਸ ਦੇ ਬੇਟੇ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ, ਵੀਡੀਓ ਵਾਇਰਲ

ਲਖਨਊ, (ਪੰਜਾਬੀ ਸਪੈਕਟ੍ਰਮ ਸਰਵਿਸ) – ਉਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿਚ ਇਕ ਸਪਾ ਨੇਤਾ ਤੇ ਉਸ ਦੇ ਬੇਟੇ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦਾ ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿਚ ਦੋ ਵਿਅਕਤੀ ਪਿਤਾ ਪੁੱਤਰ ਨੂੰ ਰਾਈਫ਼ਲ ਨਾਲ ਗੋਲੀ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਪਿੰਡ ਵਿਚ ਮਨਰੇਗਾ ਤਹਿਤ ਸੜਕ ਬਣਾਈ ਜਾ ਰਹੀ ਸੀ, ਜਿਸ ਨੂੰ ਲੈ ਕੇ ਦੋਵਾਂ ਪੱਖਾਂ ਵਿਚ ਵਿਵਾਦ ਹੋ ਗਿਆ।