ਚੀਨੀ ਫੌਜੀਆਂ ਦੀ ਕਰੂਰਤਾ, ਭਾਰਤੀ ਸੈਨਿਕਾਂ ਨੂੰ ਤਿੱਖੇ ਕਿੱਲਾਂ ਵਾਲੇ ਡੰਡਿਆ ਨਾਲ ਕੁੱਟ-ਕੁੱਟ ਮਾਰਿਆ

ਲੱਦਾਖ,  (ਪੰਜਾਬੀ ਸਪੈਕਟ੍ਰਮ ਸਰਵਿਸ) : ਸੋਮਵਾਰ ਨੂੰ ਚੀਨੀ ਸੈਨਿਕਾਂ ਨੇ ਗਲਵਾਨ ਵਾਦੀ ਵਿੱਚ ਭਾਰਤੀ ਸੈਨਿਕਾਂ ‘ਤੇ ਕਿੱਲ ਲੱਗੇ ਡੰਡੇ ਨਾਲ ਹਮਲਾ ਕੀਤਾ। ਭਾਰਤੀ ਸੈਨਿਕ ਪੂਰੀ ਤਰ੍ਹਾਂ ਨਿਹੱਥੇ ਸੀ। ਅਚਾਨਕ ਚੀਨੀ ਸੈਨਿਕਾਂ ਨੇ ਧੋਖਾ ਕੀਤਾ ਤੇ ਕੰਡਿਆਲੀਆਂ ਤਾਰਾਂ ਨਾਲ ਲਪੇਟੇ ਲੋਹੇ ਦੀ ਰਾਡ ਨਾਲ ਭਾਰਤੀ ਸੈਨਿਕਾਂ ‘ਤੇ ਹਮਲਾ ਕੀਤਾ। ਇਸ ਦੇ ਸਬੂਤ ਵੀ ਸਾਹਮਣੇ ਆਏ ਹਨ। ਦਰਅਸਲ, 1996 ਦੇ ਸਮਝੌਤੇ ਦੇ ਤਹਿਤ ਦੋਵਾਂ ਦੇਸਾਂ ਦੇ ਸੈਨਿਕ ਭਾਰਤ-ਚੀਨ ਸਰਹੱਦ ‘ਤੇ ਗੋਲੀ ਨਹੀਂ ਚਲਾ ਸਕਦੇ। ਅਜਿਹੀ ਸਥਿਤੀ ਵਿੱਚ ਚੀਨ ਨੇ ਇੱਕ ਨਵਾਂ ਕਾਇਰਾਨਾ ਤਰੀਕਾ ਅਪਣਾਇਆ ਹੈ। ਫਿਲਹਾਲ ਭਾਰਤ ਸਰਕਾਰ ਵਿਚਾਰ ਕਰ ਰਹੀ ਹੈ ਕਿ ਸੈਨਾ ਨੂੰ ਐਲਏਸੀ ‘ਤੇ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। 15 ਜੂਨ ਨੂੰ ਲੱਦਾਖ ਦੀ ਗਲਵਾਨ ਘਾਟੀ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਚੀਨੀ ਫੌਜਾਂ ਨਾਲ ਹੋਈ ਹਿੰਸਕ ਝੜਪ ਵਿੱਚ ਭਾਰਤੀ ਫੌਜ ਨੇ ਆਪਣੇ 20 ਬਹਾਦਰ ਸਿਪਾਹੀ ਗਵਾ ਦਿੱਤੇ ਸਨ। ਸਹੀਦ ਫੌਜੀਆਂ ਦੀਆਂ ਮਿ੍ਰਤਕ ਦੇਹ ਹੁਣ ਉਨ੍ਹਾਂ ਦੇ ਘਰਾਂ ਵਿੱਚ ਪਹੁੰਚ ਰਹੀਆਂ ਹਨ। ਇਹ 20 ਸਹੀਦ ਦੇਸ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਸੀ। ਇਨ੍ਹਾਂ ‘ਚ ਚਾਰ ਜਵਾਨ ਪੰਜਾਬ ਦੇ ਸੀ।