ਇਰਫਾਨ ਖਾਨ ਇਕ ਅਜਿਹੇ ਐਕਟਰ ਸਨ, ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦੀ ਪ੍ਰਵਾਹ ਨਹੀਂ ਰਹਿੰਦੀ ਸੀ ਕਿ ਕਿਰਦਾਰ ਕਿਵੇਂ ਦਾ ਹੈ। ਕਿਸੇ ਵੀ ਤਰ੍ਹਾਂ ਦਾ ਕਿਰਦਾਰ ਹੋਵੇ, ਉਹ ਉਸਨੂੰ ਪੂਰੀ ਸ਼ਿੱਦਤ ਨਾ ਨਿਭਾਉਂਦੇ ਸਨ। ਫਿਲਮ ਵਿਚ ਨਾ ਸਿਰਫ ਉਨ੍ਹਾਂ ਦੀ ਐਕਟਿੰਗ ਸਗੋਂ ਉਨ੍ਹਾਂ ਦੇ ਡਾਇਲਾਗ ਵੀ ਲੋਕਾਂ ਦੇ ਦਿਲ-ਦਿਮਾਗ ਵਿਚ ਉਤਾਰ ਜਾਂਦੇ ਸਨ। ਉਹ ਜਿਸ ਤਰ੍ਹਾਂ ਸਹਿਜਤਾ ਨਾਲ ਪ੍ਰੇਮਿਕਾ ਦੇ ਕੰਨ ਵਿਚ ਰੋਮਾਂਟਿਕ ਲਾਇਨਾਂ ਸਲੀਕੇ ਨਾਲ ਬੋਲਦੇ ਸਨ, ਓਸੇ ਸਹਿਜਤਾ ਨਾਲ ਉਹ ਧਮਕੀ ਵੀ ਦਿੰਦੇ ਸਨ। ਹੀਰੋ ਦਾ ਕਿਰਦਾਰ ਹੋਵੇ ਜਾ ਵਿਲੇਨ ਦਾ, ਹਰ ਕਿਰਦਾਰ ਨੂੰ ਬਖੂਬੀ ਨਿਭਾਉਣਾ ਇਰਫਾਨ ਖਾਨ ਨੂੰ ਆਉਂਦਾ ਸੀ।ਇਰਫਾਨ ਖਾਨ ਦੀਆਂ ਮਨੋਰੰਜਕ ਫ਼ਿਲਮਾਂ ਹੋਣ ਜਾ ਫਿਰ ਸਮਾਜਿਕ ਘਟਨਾ ‘ਤੇ ਅਧਾਰਿਤ, ਹਰ ਫ਼ਿਲਮਾਂ ਵਿਚ ਉਨ੍ਹਾਂ ਦੇ ਡਾਇਲਾਗ ਬਿਲਕੁਲ ਹਟਕੇ ਹੁੰਦੇ ਸਨ :-
ਦੱਸਣਯੋਗ ਹੈ ਕਿ ਇਰਫਾਨ ਖਾਨ ਨੇ ਨਿਊਰੋਏਂਡੋਕ੍ਰਾਇਨ ਟਿਊਮਰ ਦਾ ਇਲਾਜ ਲੰਡਨ ਵਿਚ ਕਰਵਾਇਆ ਸੀ। ਉਹ ਤਕਰੀਬਨ 1 ਸਾਲ ਲੰਡਨ ਵਿਚ ਰਹੇ ਸਨ। ਮਿਲੀ ਜਾਣਕਾਰੀ ਮੁਤਾਬਿਕ ਇਰਫਾਨ ਖਾਨ ਲੰਡਨ ਤੋਂ ਆਉਣ ਤੋਂ ਬਾਅਦ ਰੁਟੀਨ ਜਾਂਚ ਲਈ ਕੋਕਿਲਾਬੇਨ ਹਸਪਤਾਲ ਵਿਚ ਆਉਂਦੇ ਸਨ।
ਕੁਝ ਦਿਨ ਪਹਿਲਾਂ ਹੀ ਇਰਫਾਨ ਖਾਨ ਦੀ ਮਾਂ ਸੈਦਾ ਬੇਗਮ ਦਾ ਰਾਜਸਥਾਨ ਵਿਚ ਦੇਹਾਂਤ ਹੋ ਗਿਆ ਸੀ ਪਰ ਉਹ ‘ਕੋਰੋਨਾ ਵਾਇਰਸ’ ਕਾਰਨ ਲੱਗੇ ਕਰਫਿਊ ਕਰਕੇ ਮਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਨਹੀਂ ਹੋ ਸਕੇ। ਇਸ ਸਥਿਤੀ ਵਿਚ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਹੀ ਮਾਂ ਦੀ ਆਖਰੀ ਯਾਤਰਾ ਦੇਖੀ।