ਮਸ਼ਹੂਰ ਅਭੀਨੇਤਾ ਰਿਸ਼ੀ ਕਪੂਰ (67)ਜੋ ਕਿ ਕੈਂਸਰ ਤੇ ਸਾਹ ਦੀ ਬਿਮਾਰੀ ਨਾਲ ਪੀੜਤ ਸਨ, ਉਹ ਅੱਜ ਨਹੀ ਰਹੇ ।

ਮਸ਼ਹੂਰ ਅਭੀਨੇਤਾ ਰਿਸ਼ੀ ਕਪੂਰ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਖ਼ਰਾਬ ਸਿਹਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ”ਉਹ ਗਿਆ, ਰਿਸ਼ੀ ਕਪੂਰ ਗਏ। ਹੁਣ ਉਸਦਾ ਦਿਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।” ਕਪੂਰ ਪਰਿਵਾਰ ਤੋਂ ਰਣਧੀਰ ਕਪੂਰ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ।

ਰਿਸ਼ੀ ਕਪੂਰ ਦੀ ਦੇਰ ਰਾਤ ਜ਼ਿਆਦਾ ਹਾਲਤ ਖ਼ਰਾਬ ਹੋਣ ਕਰਕੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾਬ ਸੀ। ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਉਨ੍ਹਾਂ ਦੀ ਹਾਤਲ ਕਾਫੀ ਖਰਾਬ ਹੋ ਗਈ ਸੀ।

ਸਾਲ 2018 ਵਿਚ ਰਿਸ਼ੀ ਕਪੂਰ ਨੂੰ ਕੈਂਸਰ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਨਿਊਯਾਰਕ ਵਿਚ 8 ਮਹੀਨੇ ਦੇ ਕਰੀਬ ਚੱਲਿਆ ਸੀ। ਹਾਲਾਂਕਿ ਪਹਿਲਾਂ ਨਾ ਤਾਂ ਰਿਸ਼ੀ ਕਪੂਰ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਹ ਕੈਂਸਰ ਪੀੜਤ ਹਨ। ਇਲਾਜ ਤੋਂ ਬਾਅਦ ਰਿਸ਼ੀ ਕਪੂਰ ਨੇ ਖੁਦ ਦੱਸਿਆ ਸੀ ਕਿ ”ਮੈਨੂੰ ਕੈਂਸਰ ਹੈ ਅਤੇ ਹੁਣ ਮੈਂ ਪਹਿਲਾਂ ਨਾਲੋਂ ਕਾਫੀ ਤੰਦਰੁਸਤ ਹਾਂ।”