ਯੂਪੀ ਪੁਲਿਸ ਵੱਲੋਂ ਸਿੱਖ ਵਿਦਿਆਰਥੀ ਨਾਲ ਮਾੜਾ ਵਿਵਹਾਰ, ਵਾਲ ਵੀ ਪੱਟੇ

ਆਗਰਾ, 7 ਜੂਨ (ਪੰਜਾਬੀ ਸਪੈਕਟ੍ਰਮ ਸਰਵਿਸ)- ਯੂਪੀ ਪੁਲਿਸ ਵੱਲੋਂ ਇੱਕ ਸਿੱਖ ਵਿਦਿਆਰਥੀ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਉੱਥੇ ਹੀ ਇਸ ਘਟਨਾ ਦੇ ਪੀੜਤ ਸਿੱਖ ਵਿਦਿਆਰਥੀ ਗੁਰਸਿਮਰ ਸੇਤੀਆ ਵੱਲੋਂ  ਟਵਿੱਟਰ ‘ਤੇ ਟਵੀਟ ਕਰਦਿਆਂ ਇਸ ਸਬੰਧੀ ਇਲਜ਼ਾਮ ਲਾਏ ਗਏ ਕਿ 6 ਜੂਨ ਦੀ ਸਾਮ ਨੂੰ ਆਗਰਾ ਵਿਖੇ ਉੱਤਰ ਪ੍ਰਦੇਸ ਪੁਲਿਸ ਦੇ ਕਰਮਚਾਰੀਆਂ ਵੱਲੋਂ ਉਸ ਨਾਲ ਮਾੜਾ ਵਿਵਹਾਰ ਕੀਤਾ ਗਿਆ, ਉਸ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਵੀ ਕੀਤੀ ਗਈ।
ਇਸ ਸਬੰਧੀ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਦੱਸਿਆ ਕਿ ਇੱਕ ਸਿੱਖ ਵਿਦਿਆਰਥੀ ਗੁਰਸਿਮਰ ਸੇਤੀਆ ਨਾਲ ਪੁਲਿਸ ਵੱਲੋਂ ਮਾੜਾ ਵਿਵਹਾਰ ਕੀਤਾ ਗਿਆ ਹੈ ਇੱਥੋਂ ਤੱਕ ਕਿ ਵਿਦਿਆਰਥੀ ਨਾਲ ਪੁਲਿਸ ਮੁਾਲਜ਼ਮਾਂ ਵੱਲੋਂ ਗਾਲੀ-ਗਲੋਚ ਕੀਤਾ ਗਿਆ ਅਤੇ ਉਸ ਦੇ ਵਾਲ ਵੀ ਪੱਟ ਦਿੱਤੇ ਗਏ। ਜਿਸ ਤੋਂ ਬਾਅਦ ਮਨਜਿੰਦਰ ਸਿਰਸਾ ਵੱਲੋਂ ਇਸ ਮਾੜੀ ਹਰਕਤ ਨੂੰ ਅੰਜਾਮ ਦੇਣ ਵਾਲੇ ਪੁਲਿਸ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਜਿਸ ਤੋਂ ਬਾਅਦ ਆਗਰਾ ਪੁਲਿਸ ਵੱਲੋਂ ਸਿਰਸਾ ਦੇ ਟਵੀਟ ਦੇ ਜਵਾਬ ‘ਚ ਕਿਹਾ ਕਿ ਗਿਆ ਕਿ ਇਸ ਘਟਨਾ ਦੀ ਜਾਂਚ ਸੀਨੀਅਰ ਪੁਲਿਸ ਅਧਿਕਾਰੀ ਕਰ ਰਹੇ ਹਨ, ਇਸ ਮਾਮਲੇ ‘ਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।