ਯੈੱਸ ਬੈਂਕ ਘੁਟਾਲਾ ਮਾਮਲੇ ‘ਚ ਵਧਾਵਨ ਭਰਾਵਾਂ ਦੀ ਹਿਰਾਸਤ ਵਧੀ

ਮੁੰਬਈ (ਪੰਜਾਬੀ ਸਪੈਕਟ੍ਰਮ ਸਰਵਿਸ): ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਡੀਐੱਚਐੱਫਐੱਲ ਪ੍ਰਮੋਟਰ ਕਪਿਲ ਵਧਾਵਨ ਅਤੇ ਆਰ ਕੇ ਡਬਲਯੂ ਡਿਵੈਲਪਰ ਪ੍ਰਮੋਟਰ ਧੀਰਜ ਵਧਾਵਨ ਦੀ ਸੀਬੀਆਈ ਹਿਰਾਸਤ 10 ਮਈ ਤਕ ਵਧਾ ਦਿੱਤੀ ਹੈ। ਦੋਵੇਂ ਯੈੱਸ ਬੈਂਕ ਘੁਟਾਲਾ ਮਾਮਲੇ ‘ਚ ਗਿ੍ਫ਼ਤਾਰ ਕੀਤੇ ਗਏ ਸਨ। ਦੋਵਾਂ ਨੂੰ ਪਿਛਲੇ ਮਹੀਨੇ ਮਹਾਬਾਲੇਸ਼ਵਰ ਸਥਿਤ ਕੁਆਰੰਟਾਈਨ ਕੇਂਦਰ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ। ਗਿ੍ਫ਼ਤਾਰੀ ਤੋਂ ਕਰੀਬ 50 ਦਿਨ ਪਹਿਲੇ ਸੀਬੀਆਈ ਨੇ ਦੋਵਾਂ ਖ਼ਿਲਾਫ਼ ਰਿਸ਼ਵਤ ਦਾ ਮਾਮਲਾ ਦਰਜ ਕੀਤਾ ਸੀ। ਰਿਸ਼ਵਤ ਮਾਮਲੇ ਵਿਚ ਯੈੱਸ ਬੈਂਕ ਦੇ ਸਾਬਕਾ ਸੀਈਓ ਰਾਣਾ ਕਪੂਰ ਸ਼ਾਮਲ ਸਨ।ਸ਼ੁੱਕਰਵਾਰ ਨੂੰ ਵਧਾਵਨ ਭਰਾਵਾਂ ਨੂੰ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਵਾਂ ਦੀ ਹਿਰਾਸਤ ਦੀ ਮਿਆਦ ਖ਼ਤਮ ਹੋ ਗਈ ਸੀ।