ਰਾਜਸਥਾਨ ਵਿੱਚ ਪੁਲਾੜ ’ਚੋਂ ਚੱਟਾਨਨੁਮਾ ਚੀਜ ਡਿੱਗੀ

ਪੁਲਾੜ ’ਚੋਂ ਡਿੱਗੀ ਚੱਟਾਨਨੁਮਾ ਚੀਜ।
ਜੈਪੁਰ,  (ਪੰਜਾਬੀ ਸਪੈਕਟ੍ਰਮ ਸਰਵਿਸ) ਰਾਜਸਥਾਨ ਦੇ ਸਾਂਚੋਰ ਕਸਬੇ ਵਿੱਚ ਸ਼ੁੱਕਰਵਾਰ ਨੂੰ ਅਸਮਾਨ ’ਚੋਂ ਚੱਟਾਨਨੁਮਾ ਚੀਜ ਡਿੱਗੀ, ਜਿਸ ਦਾ ਧਮਾਕਾ ਦੋ ਕਿਲੋਮੀਟਰ ਤਕ ਸੁਣਾਈ ਦਿੱਤਾ। ਅਧਿਕਾਰੀਆਂ ਨੇ ਖਬਰ ਏਜੰਸੀ ਨੂੰ ਦੱਸਿਆ ਕਿ ਪੁਲਾੜ ’ਚੋਂ ਡਿੱਗੀ ਚੱਟਾਨਨੁਮਾ ਚੀਜ ਦਾ ਵਜਨ 2.78 ਕਿਲੋ ਦੇ ਕਰੀਬ ਹੈ ਤੇ ਇਸ ਨਾਲ ਧਰਤੀ ’ਤੇ ਇਕ ਫੁੱਟ ਡੂੰਘਾ ਖੱਡਾ ਹੋ ਗਿਆ। ਮੁਕਾਮੀ ਲੋਕਾਂ ਨੇ ਫੌਰੀ ਪੁਲੀਸ ਸਟੇੇਸ਼ਨ ਤੇ ਸਥਾਨਕ ਪ੍ਰਸਾਸਨ ਨੂੰ ਇਸ ਬਾਰੇ ਸੂਚਿਤ ਕੀਤਾ। ਮੌਕੇ ’ਤੇ ਪੁੱਜੇ ਸਬ ਡਿਵੀਜਨ ਮੈਜਿਸਟਰੇਟ ਭੁਪਿੰਦਰ ਯਾਦਵ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਪੁਲਾੜ ’ਚੋਂ ਡਿੱਗੀ ਕੋਈ ਚੀਜ ਹੀ ਜਾਪਦੀ ਹੈ ਤੇ ਇਸ ਨੂੰ ਕਬਜੇ ’ਚ ਲੈ ਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ।