ਹੁਣ ਪਰੌਂਠੇ ਉਤੇ ਦੇਣਾ ਪਵੇਗਾ 18% GST, ਜਾਣੋ ਕਾਨੂੰਨ ਮੁਤਾਬਕ ਰੋਟੀ ਤੇ ਪਰੌਂਠੇ ‘ਚ ਹੈ ਕੀ ਫਰਕ

ਤੁਸੀਂ ਸ਼ਾਇਦ ਹੀ ਕਦੇ ਰੋਟੀ ਤੇ ਪਰੌਂਠੇ ਵਿਚ ਫ਼ਰਕ ਬਾਰੇ ਸੋਚਿਆ ਹੋਵੇਗਾ। ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ.) ਲਈ ਰੋਟੀ ਅਤੇ ਪਰੌਂਠੇ ਵਿਚ ਬਹੁਤ ਵੱਡਾ ਅੰਤਰ ਹੈ। ਇਹੀ ਕਾਰਨ ਹੈ ਕਿ ਪਰਾਂਠੇ ‘ਤੇ 18% ਟੈਕਸ (ਜੀ.ਜੀ.ਐੱਸ.ਟੀ.) ਦਾ ਭੁਗਤਾਨ ਕਰਨਾ ਪਏਗਾ। ਅਸਲ ਵਿੱਚ, ਅਥਾਰਟੀ ਆਫ ਐਡਵਾਂਸਡ ਰੂਲਿੰਗਜ਼ (ਕਰਨਾਟਕ ਬੈਂਚ) ਨੇ ਇਕ ਫੈਸਲੇ ਵਿੱਚ ਕਿਹਾ ਕਿ ਪਰੌਂਠੇ ਉਤੇ 18 ਪ੍ਰਤੀਸ਼ਤ ਜੀਐਸਟੀ ਲੱਗੇਗਾ। ਦੂਜੇ ਪਾਸੇ, ਰੋਟੀ ‘ਤੇ 18 ਪ੍ਰਤੀਸ਼ਤ ਦਾ ਜੀਐਸਟੀ ਦਾ ਭੁਗਤਾਨ ਨਹੀਂ ਹੋਵੇਗਾ।

ਦਰਅਸਲ, ਇਕ ਨਿੱਜੀ ਖਾਣਾ ਬਣਾਉਣ ਵਾਲੀ ਕੰਪਨੀ ਨੇ ਏ.ਏ.ਆਰ. ਕੋਲ ਕੀਤੀ ਅਪੀਲ ਵਿਚ ਕੰਪਨੀ ਨੇ ਕਿਹਾ ਕਿ ਪਰਾਂਠੇ ਨੂੰ ‘ਖਾਖਰਾ, ਪਲੇਨ ਚਪਾਤੀ ਜਾਂ ਰੋਟੀ’ ਦੇ ਰੂਪ ਵਿਚ ਸ਼੍ਰੇਣੀਬੱਧ ਕੀਤਾ ਜਾਣਾ ਚਾਹੀਦਾ ਹੈ। ਜੀਐਸਟੀ ਨੋਟੀਫਿਕੇਸ਼ਨ ਦੀ ਸ਼ਡਿਊਲ 1 ਦੀ Entry 99A ਤਹਿਤ, ਰੋਟੀ ‘ਤੇ ਸਿਰਫ 5% ਜੀਐਸਟੀ ਦੇਣਾ ਹੁੰਦਾ ਹੈ।