ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਨੌਜਵਾਨ ਦਾ ਕਤਲ

ਕੈਪਸ਼ਨ- ਘਟਨਾ ਸਥਲ ਤੇ ਜਾਂਚ ਕਰਦੀ ਪੁਲਿਸ ਟੀਮ।
ਜੰਡਿਆਲਾ ਗੁਰੂ, -(ਪੰਜਾਬੀ ਸਪੈਕਟ੍ਰਮ ਸਰਵਿਸ)- ਜੰਡਿਆਲਾ ਗੁਰੂ ਸ਼ਹਿਰ ਦੇ ਵਸਨੀਕ ਇਕ ਨੌਜਵਾਨ ਨੂੰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰੇ ਜਾਣ ਤੋਂ ਬਾਅਦ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਥਾਣਾ ਜੰਡਿਆਲਾ ਗੁਰੂ ਵਿਖੇ ਦਰਜ ਰਿਪੋਰਟ ਮੁਤਾਬਿਕ ਮਿ੍ਰਤਕ ਨੌਜਵਾਨ ਬਲਜਿੰਦਰ ਸਿੰਘ ਬਿੱਲੂ, ਜੋ ਕਿ ਜੰਡਿਆਲਾ ਗੁਰੂ ਦਾ ਵਸਨੀਕ ਹੈ ਅਤੇ ਉਸ ਦਾ ਕਿਸੇ ਨਾਂ ਮਾਲੂਮ ਵਿਅਕਤੀਆਂ ਨਾਲ ਝਗੜਾ ਹੋ ਜਾਣ ਤੇ ਉਨ੍ਹਾਂ ਵੱਲੋਂ ਬਲਜਿੰਦਰ ਸਿੰਘ ਬਿੱਲੂ ਨੂੰ ਗੋਲੀਆਂ ਮਾਰੇ ਜਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜੰਡਿਆਲਾ ਗੁਰੂ ਪੁਲਿਸ ਨੇ ਮਿ੍ਰਤਕ ਨੌਜਵਾਨ ਬਲਜਿੰਦਰ ਸਿੰਘ ਬਿੱਲੂ ਦੇ ਪਿਤਾ ਹਰਭਜਨ ਸਿੰਘ ਦੇ ਬਿਆਨ ਤੇ ਪਰਚਾ ਦਰਜ ਕਰ ਲਿਆ। ਘਟਨਾ ਸੰਬੰਧੀ ਪਤਾ ਲੱਗਦਿਆਂ ਹੀ ਡੀ.ਐੱਸ. ਪੀ. ਜੰਡਿਆਲਾ ਗੁਰੂ ਮਨਜੀਤ ਸਿੰਘ, ਐੱਸ. ਐੱਚ.ਓ. ਉਪਕਾਰ ਸਿੰਘ ਤੇ ਪੁਲਿਸ ਟਾਊਨ ਇੰਚਾਰਜ ਕੁਲਦੀਪ ਰਾਏ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।