ਅੰਮਿ੍ਰਤਸਰ ਦੇ ਮਹਿਤਾ ਥਾਣਾ ਪੁਲਸ ਵੱਲੋਂ ਇਕ ਪੁਲੀਸ ਮੁਲਾਜਮ ਨੂੰ ਨਸਾ ਤਸਕਰੀ ਮਾਮਲੇ ਚ ਕੀਤਾ ਗਿਆ ਗਿ੍ਰਫਤਾਰ  

ਅੰਮਿ੍ਰਤਸਰ ਦੇ ਮਹਿਤਾ ਥਾਣਾ ਪੁਲਸ ਵੱਲੋਂ ਇਕ ਪੁਲੀਸ ਮੁਲਾਜਮ ਨੂੰ ਨਸਾ ਤਸਕਰੀ ਮਾਮਲੇ ਚ ਕੀਤਾ ਗਿਆ ਗਿ੍ਰਫਤਾਰ

ਅੰਮਿ੍ਰਤਸਰ, 7 ਜਨਵਰੀ (ਗੁਰਦਿਆਲ ਸਿੰਘ):  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਹੁੰ ਖਾਧੀ ਗਈ ਸੀ ਕਿ ਕੁਝ ਹੀ ਸਮੇਂ ਵਿੱਚ ਉਨ੍ਹਾਂ ਵੱਲੋਂ ਪੂਰੇ ਪੰਜਾਬ ਵਿੱਚ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਲੇਕਿਨ ਨਸ਼ੇ ਦੀ ਵਿਕਰੀ ਧਰਾਤਲ ਨਾਲ ਹੋ ਰਹੀ ਹੈ ਅਤੇ ਇਸ ਨਸ਼ਾ ਵੇਚਣ ਦੇ ਮਾਮਲੇ ਵਿਚ ਹੁਣ ਪੁਲਸ ਕਰਮਚਾਰੀ ਵੀ ਸ਼ਾਮਿਲ ਹੋ ਰਹੇ ਨੇ । ਤਾਜ਼ਾ ਮਾਮਲਾ ਹੈ ਮਹਿਤਾ ਦਾ ਜਿਥੇ ਪੁਲਸ ਅਧਿਕਾਰੀਆਂ ਵੱਲੋਂ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਜਿਨ੍ਹਾਂ ਦੀ ਪਹਿਚਾਣ  ਬਲਦੇਵ ਸਿੰਘ ਤੇ ਏਐਸਆਈ ਗੁਰਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ  ਅਤੇ  ਇਕ ਵਾਰ ਫਿਰ ਤੋਂ ਖਾਖੀ ਦਾਗ ਦਾਗ ਹੁੰਦੀ ਹੋਈ ਨਜਰ ਆ ਰਹੀ ਹੈ । ਅੰਮਿ੍ਰਤਸਰ ਦੇ ਮਹਿਤਾ ਪੁਲਸ ਵੱਲੋਂ ਇਕ ਪੁਲਸ ਮੁਲਾਜਮ ਨੂੰ ਗਿ੍ਰਫਤਾਰ ਕੀਤਾ ਗਿਆ ਜਿਸ ਕੋਲੋਂ ਨਸ਼ੇ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ ਪੁਲੀਸ ਅਧਿਕਾਰੀ ਦੇ ਮੁਤਾਬਕ ਇਕ ਵਿਅਕਤੀ ਨੂੰ ਉਨ੍ਹਾਂ ਵੱਲੋਂ ਗਿ੍ਰਫਤਾਰ ਕੀਤਾ ਜਿਸ ਪਾਸੋਂ ਪੰਦਰਾਂ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਸਖ਼ਤੀ ਨਾਲ ਪੁੱਛਿਆ ਜਿਸ ਦੇ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਇਹ ਖੇਪ ਇਕ ਪੁਲਸ ਕਰਮਚਾਰੀ ਵੱਲੋਂ ਦਿੱਤੀ ਗਈ । ਪੁਲਸ ਮੁਲਾਜਮ ਨੂੰ ਵੀ ਗਿ੍ਰਫਤਾਰ ਕਰ ਦਿੱਤਾ ਗਿਆ ਹੈ ਅਤੇ ਹੁਣ ਰਿਮਾਂਡ ਹਾਸਿਲ ਕਰ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਕਿ ਹੋਰ ਵੀ ਖੁਲਾਸੇ ਹੋ ਸਕਣ। ਪੁਲਸ ਨੇ ਦੱਸਿਆ ਕਿ ਅਸੀਂ ਇਨ੍ਹਾਂ ਦੇ ਕੋਲੋਂ ਇਹ ਵੀ ਪਤਾ ਕਰ ਰਹੀ ਹੈ ਕਿ ਇਨ੍ਹਾਂ ਦੇ ਸੰਪਰਕ ਵਿਚ ਕੌਣ ਕੌਣ ਹੋਰ ਵਿਅਕਤੀ ਵੀ ਮੌਜੂਦ ਸੀ ।