ਕਰੰਟ ਲੱਗਣ ਕਾਰਨ ਮਾਂ-ਪੁੱਤ ਦੀ ਮੌਤ, ਸਦਮੇ ‘ਚ ਆ ਕੇ ਧੀ ਨੇ ਵੀ ਨਿਗਲਿਆ ਜ਼ਹਿਰ

ਤਰਨ ਤਾਰਨ ਦੇ ਪਿੰਡ ਛਾਪੜੀ ਤੋਂ ਅੱਜ ਇੱਕ ਮੰਦਭਾਗੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪਸ਼ੂਆਂ ਲਈ ਟੋਕੇ ‘ਤੇ ਪੱਠੇ ਕੁੱਤਰ ਰਹੇ ਮਾਂ ਪੁੱਤ ਦੀ ਬਿਜਲੀ ਦੀ ਕਰੰਟ ਲੱਗਣ ਕਾਰਨ ਮੋਤ ਹੋ ਗਈ ਹੈ। ਮ੍ਰਿਤਕ ਔਰਤ ਦਾ ਨਾਮ ਨਿਰਮਲ ਕੋਰ ਅਤੇ ਲੜਕੇ ਦਾ ਨਾਮ ਸੁਰਜੀਤ ਸਿੰਘ ਦੱਸਿਆਂ ਜਾ ਰਿਹਾ ਹੈ। ਦੋਵੇ ਮਾਂ ਪੁੱਤ ਦੀ ਮੌਤ ਦੇ ਗਮ ਨੂੰ ਨਾ ਸਹਾਰਦਿਆਂ ਨਿਰਮਲ ਕੋਰ ਦੀ ਬੇਟੀ ਵੱਲੋ ਵੀ ਮੌਕੇ ‘ਤੇ ਜਹਿਰੀਲਾ ਪਦਾਰਥ ਨਿਗਲ ਲਿਆ ਗਿਆ। ਜਿਸ ਨੂੰ ਤਰਨ ਤਾਰਨ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆਂ ਗਿਆ ਹੈ। ਉੱਧਰ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਬਰਾਂ ਅਤੇ ਪਿੰਡ ਦੇ ਸਰਪੰਚ ਰਾਮ ਨੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਨਿਰਮਲ ਦਾ ਪਤੀ ਦੁਬਈ ਵਿੱਚ ਹੈ। ਉਹ ਵਾਪਸ ਆ ਰਿਹਾ ਹੈ ਅਤੇ ਪ੍ਰਸ਼ਾਸਨ ਹਾਦਸੇ ਨੂੰ ਦੇਖਦਿਆਂ ਉਸ ਨੂੰ ਇਕਾਂਤਵਾਸ ਕੇਂਦਰ ਭੇਜਣ ਦੀ ਥਾਂ ਸਿੱਧਾ ਘਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਉੱਧਰ ਸੂਚਨਾ ਮਿਲਦਿਆਂ ਥਾਣਾ ਗੋਇੰਦਵਾਲ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੁਲਿਸ ਵੱਲੋ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਅਧਿਕਾਰੀ ਗੁਰਮੇਜ ਸਿੰਘ ਨੇ ਦੱਸਿਆਂ ਕਿ ਪੁਲਿਸ ਵੱਲੋ ਬਿਆਨ ਦਰਜ ਕਰ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।