ਕਿਸਾਨਾਂ ਨੇ ਮੱਲਿਆ ਟੋਲ ਪਲਾਜਾ, ਬਿਨਾਂ ਪਰਚੀ ਕਟਾਏ ਲੰਘਾਈਆਂ ਰਾਹਗੀਰਾਂ ਦੀਆਂ ਗੱਡੀਆਂ

ਕਿਸਾਨਾਂ ਨੇ ਮੱਲਿਆ ਟੋਲ ਪਲਾਜਾ, ਬਿਨਾਂ ਪਰਚੀ ਕਟਾਏ ਲੰਘਾਈਆਂ ਰਾਹਗੀਰਾਂ ਦੀਆਂ ਗੱਡੀਆਂ

ਚੰਡੀਗੜ੍ਹ (ਪੰਜਾਬੀ ਸਪੈਕਟ੍ਰਮ ਸਰਵਿਸ) : ਰਾਜਪੁਰਾ-ਪਟਿਆਲਾ ਰੋਡ ‘ਤੇ ਧਰੇੜੀ ਜੱਟਾਂ ਵਿਖੇ ਟੋਲ ਪਲਾਜਾ ‘ਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਰਾਹਗੀਰਾਂ ਦੀਆਂ ਗੱਡੀਆਂ ਨੂੰ ਬਿਨਾਂ ਟੋਲ ਪਰਚੀ ਕਟਵਾਏ ਦੂਜੇ ਰਸਤੇ ਤੋਂ ਕੱਡਿਆਂ ਹੈ। ਕਿਸਾਨਾਂ ਨੇ ਕਿਹਾ ਜਦੋਂ ਤੱਕ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨ ਰੱਦ ਨਹੀ ਕਰਦੀ ਉਦੋਂ ਤੱਕ ਟੋਲ ਪਲਾਜਾ ਤੋਂ ਰਾਹਗੀਰਾਂ ਦੀਆਂ ਗੱਡੀਆਂ ਨੂੰ ਬਿਨ੍ਹਾਂ ਪਰਚੀ ਕਟਵਾਏ ਜਾਣ ਦਿੱਤਾ ਜਾਵੇਗਾ। ਅਨਿਲ ਵਿੱਜ ਦੀ ਦੋ ਟੁੱਕ, ਪ੍ਰਦਰਸ਼ਨ ਕਰਨ ਆਏ ਰਾਹੁਲ ਗਾਂਧੀ ਨੂੰ ਹਰਿਆਣਾ ਵੜਨ ਨਹੀਂ ਦੇਵਾਂਗੇ। ਟੋਲ ਮੈਨੇਜਰ ਰਾਹੁਲ ਕੁਮਾਰ ਨੇ ਦੱਸਿਆ ਕਿ ਸਵੇਰੇ 11 ਵਜੇ ਤੋਂ ਕਿਸਾਨਾਂ ਨੇ ਟੋਲ ਪਲਾਜਾ ‘ਤੇ ਧਰਨਾ ਲਾਇਆ ਹੋਇਆ ਹੈ। ਹਜਾਰਾਂ ਗੱਡੀਆਂ ਬਿਨ੍ਹਾਂ ਟੋਲ ਪਰਚੀ ਕਟਵਾਏ ਕਿਸਾਨਾਂ ਨੇ ਕੱਢ ਦਿੱਤੀਆਂ ਹਨ ਜਿਸ ਕਰਕੇ ਟੋਲ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।