ਕੋਰੋਨਾ ਦੇ 8 ਹੋਰ ਮਾਮਲੇ ਆਉਣ ‘ਤੇ ਪਿੰਡ ਮੁਬਾਰਕਪੁਰ ਨੂੰ ਕੀਤਾ ਗਿਆ ਸੀਲ

ਪਿੰਡ ਨੂੰ ਸੀਲ ਕਰਵਾਉਂਦੇ ਹੋਏ ਅਧਿਕਾਰੀ।
ਡੇਰਾਬਸੀ,  (ਪੰਜਾਬੀ ਸਪੈਕਟ੍ਰਮ ਸਰਵਿਸ)- ਡੇਰਾਬਸੀ ਦੇ ਵਾਰਡ ਨੰਬਰ 3 ‘ਚ ਪੈਂਦੇ ਪਿੰਡ ਮੁਬਾਰਕਪੁਰ ਵਿਖੇ ਬੀਤੇ ਦਿਨ ਕੋਰੋਨਾ ਦੇ 8 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ‘ਤੇ ਪ੍ਰਸ਼ਾਸਨ ਵੱਲੋਂ ਪਿੰਡ ਨੂੰ ਸੀਲ ਕਰ ਕਰਦੇ ਹੋਏ ਕਮਾਂਡੋ ਤਾਇਨਾਤ ਕਰ ਦਿੱਤੀ ਗਈ ਹੈ। ਇਸ ਸੰਬੰਧੀ ਐੱਸ.ਐਮ.ਓ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਪਿੰਡ ਮੁਬਾਰਕਪੁਰ ‘ਚ 15 ਅਤੇ ਫੋਕਲ ਪੁਆਇੰਟ ‘ਚ 2 ਪਾਜ਼ੀਟਿਵ ਮਾਮਲੇ ਹੁਣ ਤੱਕ ਆ ਚੁਕੇ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾ ਦਿਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ, ਕੋਰੋਨਾ ਕਾਰਨ ਪਿੰਡ ‘ਚ ਫੈਲੀ ਦਹਿਸ਼ਤ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਪਿੰਡ ਦੀ ਗਲੀਆਂ ‘ਚ 200 ਅਤੇ 500 ਦੇ ਨੋਟ ਸੁੱਟ ਕੇ ਹੋਰ ਵਧਾ ਦਿੱਤਾ ਹੈ। ਜਿੱਥੇ ਅੱਜ ਪਿੰਡ ਦੀ ਗਲੀਆਂ ‘ਚ 200 ਅਤੇ 500 ਦੇ ਨੋਟ ਖਿੱਲਰੇ ਮਿਲੇ ਹਨ, ਓਥੇ ਹੀ ਬੀਤੇ ਦਿਨ ਪਿੰਡ ਦੀ ਇਕ ਗਲੀ ਵਿਚੋਂ 10 ਦੇ ਨੋਟ ਖਿੱਲਰੇ ਮਿਲੇ ਸਨ।