ਖੇਤੀ ਨਾਲ ਸਬੰਧਿਤ ਔਜ਼ਾਰ ਬਣਾਉਣ ਵਾਲੀ ਕੰਪਨੀ ‘ਚ ਅਚਾਨਕ ਲੱਗੀ ਅੱਗ

ਨਾਭਾ, (ਪੰਜਾਬੀ ਸਪੈਕਟ੍ਰਮ ਸਰਵਿਸ) ਕੰਬਾਈਨ ਅਤੇ ਟਰੈਕਟਰ ਬਣਾਉਣ ਤੋਂ ਇਲਾਵਾ ਖੇਤੀ ਨਾਲ ਸਬੰਧਿਤ ਵੱਡੀ ਗਿਣਤੀ ‘ਚ ਔਜ਼ਾਰ ਬਣਾਉਣ ਵਾਲੀ ਕੰਪਨੀ ਦੇ ਅੰਦਰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋ ਗਿਆ। ਪ੍ਰੀਤ ਗਰੁੱਪ ਦੇ ਐਮ.ਡੀ ਹਰੀ ਸਿੰਘ ਮੁਤਾਬਿਕ ਲੱਖਾਂ ਰੁਪਏ ਦਾ ਵੱਡਾ ਨੁਕਸਾਨ ਹੋਇਆ।
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪੇਂਟ ਵਾਲੀ ਵਰਕਸ਼ਾਪ ਅਤੇ ਉਸ ਦੇ ਨਾਲ ਲੱਗਦੀ ਦੂਸਰੀ ਵਰਕਸ਼ਾਪ ਜਿੱਥੇ ਸਪੇਅਰ ਪਾਰਟ ਤਿਆਰ ਹੁੰਦਾ ਹੈ ਉੱਥੇ ਵੱਡਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ‘ਚ ਵਰਕਰਾਂ ਅਤੇ ਮਸ਼ੀਨਰੀ ਆਪਣੀ ਹੋਣ ਕਾਰਨ ਇਸ ਅੱਗ ਉੱਪਰ ਜਲਦੀ ਕਾਬੂ ਪਾ ਲਿਆ ਗਿਆ। ਅੱਗ ਬੁਝਾਊ ਗੱਡੀਆਂ ਨੇ ਵੀ ਹਰੀ ਸਿੰਘ ਮੁਤਾਬਿਕ ਬਹੁਤ ਵੱਡਾ ਸਾਥ ਦਿੱਤਾ।