ਘੋੜੀ ਚੜ੍ਹਨ ਤੋਂ ਪਹਿਲਾਂ ਮੌਤ ਵਿਆਹ ਕੇ ਲੈ ਗਈ

ਮਮਦੋਟ, (ਪੰਜਾਬੀ ਸਪੈਕਟ੍ਰਮ ਸਰਵਿਸ) :- ਨੇੜਲੇ ਪਿੰਡ ਕੜਮਾਂ ਵਿੱਚ ਉਸ ਵੇਲੇ ਮਾਤਮ ਛਾ ਗਿਆ, ਜਦੋਂ ਵਿਆਹ ਤੋਂ ਕੁਝ ਘੰਟੇ ਪਹਿਲਾਂ ਲਾੜੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪਿੰਡ ਕੜਮਾਂ ਦੇ ਨੌਜਵਾਨ ਮੋਨੂ ਕਪਾਹੀ ਦੀ ਐਤਵਾਰ ਬਰਾਤ ਚੜ੍ਹਨੀ ਸੀ ਅਤੇ ਸ਼ਨੀਵਾਰ ਰਾਤ ਉਸ ਨੂੰ ਸ਼ਗਨ ਲੱਗਾ ਸੀ ਪਰ ਬਰਾਤ ਚੜ੍ਹਨ ਤੋਂ ਪਹਿਲਾਂ ਹੀ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਵਿਆਹ ਦਾ ਕੰਮ ਨਿਬੇੜ ਕੇ ਜਦੋਂ ਉਹ ਸੌਣ ਲੱਗਾ ਤਾਂ ਗਰਮੀ ਹੋਣ ਕਰਕੇ ਪੱਖੇ ਦੀ ਹਵਾ ਨੂੰ ਆਪਣੇ ਵੱਲ ਕਰਨ ਲਈ ਉੱਠਿਆ ਤਾਂ ਉਸ ਦਾ ਪੈਰ ਬਿਜਲੀ ਤਾਰ ਦੇ ਨੰਗੇ ਜੋੜ ’ਤੇ ਆ ਗਿਆ, ਜਿਸ ਕਾਰਨ ਕਰੰਟ ਲੱਗਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।