ਚੀਨ ਦੁਆਰਾ ਭਾਰਤ ਦੇ ਫੌਜੀਆਂ ਉੱਪਰ ਹਮਲੇ ਨੂੰ ਲੈ ਕੇ ਸਾਬਕਾ ਫੌਜੀ ਯੂਨੀਅਨ ਵੱਲੋਂ ਕੀਤੀ ਗਈ ਨਾਅਰੇਬਾਜ਼ੀ

ਨਾਅਰੇਬਾਜੀ ਕਰਦੇ ਸਾਬਕਾ ਫੌਜੀ
ਭਗਤਾ ਭਾਈਕਾ, 20 ਜੂਨ -(ਸੁਖਮੰਦਰ ਸਿੰਘ ਸਿੱਧੂ) ਪਿਛਲੇ ਦਿਨੀ ਭਾਰਤੀ ਸੈਨਿਕਾਂ ਤੇ ਚੀਨੀ ਫੌਜੀਆਂ ਵਿਚਕਾਰ ਲਦਾਖ਼ ਦੇ ਗਲਵਾਨ ਘਾਟੀ ਚ ਹੋਈ ਹਿੰਸਕ ਝੜਪ ਦਰਮਿਆਨ ਭਾਰਤੀ ਫੌਜ ਦੇ ਸ਼ਹੀਦ ਹੋਏ 20 ਫੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਸਥਾਨਿਕ ਇਲਾਕੇ ਦੀ ਭਾਈ ਬਹਿਲੋ ਸਾਬਕਾ ਸੈਨਿਕ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਸ਼ਹਿਰ ਵਿਖੇ ਕੈਂਡਲ ਮਾਰਚ ਕੱਢਦੇ ਹੋਏ ਚੀਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਲਦਾਖ਼ ਦੀ ਗਲਵਾਨ ਘਾਟੀ ਨੂੰ ਚੀਨ ਤੋਂ ਅਜਾਦ ਕਰਵਾਉਣ ਦੇ ਨਾਲ-ਨਾਲ ਇਸ ਹਮਲੇ ਦਾ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਯੂਨੀਅਨ ਆਗੂ ਸੁਖਮੰਦਰ ਸਿੰਘ ਨੇ ਕਿਹਾ ਕਿ ਇਸ ਝੜਪ ਵਿੱਚ ਭਾਰਤੀ ਫੌਜੀ ਜਵਾਨ ਸ਼ਹੀਦ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਚੁੱਪੀ ਧਾਰੀ ਬੈਠੀ ਹੈ ਤੇ ਸਿਰਫ 56 ਇੰਚ ਦੀ ਛਾਤੀ ਦੀਆਂ ਗੱਲਾਂ ਹੀ ਕਰ ਰਹੀ ਹੈ ਤੇ ਦੂਜੇ ਪਾਸੇ ਚਾਹੇ ਪਾਕਿਸਤਾਨ ਹੋਵੇ ਜਾਂ ਫਿਰ ਚੀਨ ਮੁੱਢ ਤੋਂ ਗੋਲੀਬਾਰੀ ਦੀ ਉਲੰਘਣਾ ਦੇ ਨਾਲ ਨਾਲ ਹਮਲੇ ਕਰਦੇ ਆ ਰਹੇ ਹਨ ਪਰ ਸਾਡੀਆਂ ਸਰਕਾਰਾਂ ਸਿਰਫ ਗੱਲਾਂ ਹੀ ਕਰਦੀਆਂ ਨਜਰ ਆਉਂਦੀਆਂ ਹਨ। ਉਹਨਾਂ ਇਸ ਮੌਕੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕੇਂਦਰ ਸਰਕਾਰ ਪ੍ਰਤੀ ਆਪਣਾ ਗੁੱਸਾ ਜਾਹਿਰ ਕੀਤਾ ਗਿਆ।ਇਸ ਮੌਕੇ ਮੋਦਨ ਸਿੰਘ,ਕੈਪਟਨ ਹਰਪਾਲ ਸਿੰਘ,ਨਾਜਰ ਸਿੰਘ,ਅਮਰਜੀਤ ਸਿੰਘ,ਨੰਬਰਦਾਰ ਹਰਨੇਕ ਸਿੰਘ,ਨਛੱਤਰ ਸਿੰਘ,ਗੁਰਦੀਪ ਸਿੰਘ,ਰਾਜਿੰਦਰ ਸਿੰਘ,ਚਮਕੌਰ ਸਿੰਘ,ਤੇਜਾ ਸਿੰਘ,ਦਲੀਪ ਸਿੰਘ,ਜਸਵੀਰ ਸਿੰਘ,ਬਲਵਿੰਦਰ ਸਿੰਘ ਧੀਮਾਨ,ਕੈਪਟਨ ਕੁਲਦੀਪ ਸਿੰਘ,ਰਣਜੀਤ ਸਿੰਘ,ਬਸੰਤ ਸਿੰਘ ਤੋਂ ਇਲਾਵਾ ਸਮੂਹ ਸਾਬਕਾ ਸੈਨਿਕ ਹਾਜ਼ਿਰ ਸਨ।