ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਕੋਵਿਡ ਤੋਂ ਬਚਾਅ ਲਈ ਨਿਯਮ ਤੋੜਨ ਵਾਲਿਆ ਲੋਕਾਂ ਖਿਲਾਫ ਕਰਵਾਈ ਜਾਰੀ ਰਹੇਗੀ 

ਕਿਸੇ ਨੂੰ ਵੀ ਸਿਹਤ ਨਾਲ ਖਿਲਵਾੜ ਨਹੀ ਕਰਨ ਦਿੱਤਾ ਜਾਵੇਗਾ: ਡੀ. ਸੁਡਰਵਿਲੀ (ਆਈ.ਪੀ.ਐਸ) ਐਸ.ਐਸ.ਪੀ

ਮਿਸ਼ਨ ਫਤਿਹ ਤਹਿਤ ਹੁਣ ਤੱਕ 10597 ਲੋਕਾਂ ਨੂੰ ਮਾਸਕ ਨਾ ਪਾਉਣ ਤੇ 44 ਲੱਖ 51 ਹਜਾਰ ਰੁਪਏ  ਜੁਰਮਾਨਾ ਕੀਤਾ

ਸ੍ਰੀ ਮੁਕਤਸਰ ਸਾਹਿਬ, (ਪੰਜਾਬੀ ਸਪੈਕਟ੍ਰਮ ਸਰਵਿਸ) ਪੰਜਾਬ ਸਰਕਾਰ ਦੁਆਰਾ ਚਾਲਏ ਜਾ ਰਹੇ ਮਿਸ਼ਨ ਫਤਿਹ ਤਹਿਤ ਮਾਨਯੋਗ ਡੀ.ਸੁਡਰਵਿਲੀ (ਆਈ.ਪੀ.ਐਸ) ਐਸ.ਐਸ.ਪੀ ਸਾਹਿਬ ਜੀ ਦੀਆ ਹਦਾਇਤਾ ਤਹਿਤ ਜਿਲ੍ਹਾਂ ਪੁਲਿਸ ਦੀਆ ਅਲੱਗ ਅਲੱਗ ਪੁਲਿਸ ਟੀਮਾਂ ਵੱਲੋਂ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀਆ ਵਰਤਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਮਾਸਕ ਵੰਡੇ ਜਾ ਰਹੇ ਹਨ। ਪਰ ਮੈਡਕਲ ਪ੍ਰੋਟੋਕਾਲ ਜਿਵੇ ਕਿ ਸਮਾਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ ਲਾਜ਼ਮੀ ਹਨ ਸਖਤੀ ਨਾਲ ਮੁਹਿਮ ਨੂੰ ਹੋਰ ਤੇਜ਼ ਕਰਦਿਆ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਅੰਦਰ ਹੁਣ ਤੱਕ ਮਾਸਕ ਨਾ ਪਾਉਣ ਵਾਲੇ 10597 ਵਿਅਕਤੀਆ ਨੂੰ 44 ਲੱਖ 51ਹਜਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਨੇ ਦੱਸਿਆਂ  ਕਿ ਹੋਮ ਕੁਆਰੰਟੀਨ ਦੀ ਉਲੰਘਣਾ ਕਰਨ ਵਾਲੇ 14 ਵਿਅਕਤੀਆਂ ਨੂੰ 13000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਨਾਂ੍ਹ ਕਿਹਾ ਕਿ  ਜਨਤਕ ਥਾਂਵਾ ਤੇ ਥੁੱਕਣ ਵਾਲੇ 2192 ਵਿਅਕਤੀਆ ਨੂੰ  419200 ਰੁਪਏ ਜੁਰਮਾਨਾ ਅਤੇ ਸਮਾਜਿਕ ਦੂਰੀ ਦੀ ਉਲਘਨਾ ਕਰਨ ਵਾਲੇ 2  ਵਿਅਕਤੀਆ ਤੇ 4000 ਰੁਪਏ ਜੁਰਮਾਨਾ ਲਗਾਇਆ ਗਿਆ ਹੈ।ਐਸ.ਐਸ.ਪੀ ਜੀ ਦੱਸਿਆਂ ਕਿ ਹੁਣ ਤੱਕ ਆਦਲਤੀ ਅਤੇ ਨਗਦ ਕੁੱਲ 5240 ਟ੍ਰੈਫਿਕ ਚਲਾਨ ਕੀਤੇ ਗਏ ਹਨ ਜਿਨ੍ਹਾਂ ਨੂੰ ਕੁੱਲ 2485351/- ਰੁਪਏ ਜੁਰਮਾਨਾ ਕੀਤਾ ਗਿਆ ਹੈ।ਐਸ.ਐਸ.ਪੀ ਡੀ ਸੁਡਰਵਿਲੀ ਆਈ.ਪੀ.ਐਸ ਜੀ ਨੇ ਲੋਕਾ ਅਪੀਲ ਕੀਤੀ ਕੇ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀਆ ਵਰਤ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਜਨਤਕ ਥਾਵਾਂ ਤੇ ਜਾਂਦੇ ਸਮੇਂ ਮਾਸਕ ਦੀ ਵਰਤੋਂ ਜਰੂਰ ਕੀਤੀ ਜਾਵੇ ਅਤੇ ਆਪਸੀ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਨੂੰ ਛੂਹਣਾ ਨਹੀ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀ ਕਰੇਗਾ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਐਸ.ਐਸ.ਪੀ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਕਰੋਨਾ ਵਾਇਰਸ ਬਿਮਾਰੀ ਤੋਂ ਨਜਿਠਣ ਲਈ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤੇ ਜੇਕਰ ਤੁਹਾਡੇ ਨੇੜੇ ਕਿਸੇ ਤਰਾਂ ਦਾ ਕੋਈ ਇਕੱਠ ਕਰਦਾ ਹੈ ਜਾਂ ਨਿਯਮਾਂ ਦੀ ਪਾਲਣਾ ਨਹੀ ਕਰਦਾ ਸਾਡੇ ਵਟਸ ਨੰ. 80549-42100 ਤੇ ਉਸ ਦੀ ਫੋਟੋ ਖਿੱਚ ਕੇ ਉਸ ਜਗਾ ਦੀ ਜਾਣਕਾਰੀ ਸਮੇਤ ਭੇਜ ਦਿਉ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।