ਜੇਲ੍ਹ ‘ਚ ਕੋਰੋਨਾ ਟੈਸਟ ਕਰਨ ਆਏ ਸਿਹਤ ਕਰਮਚਾਰੀ ਤੋਂ 94 ਨਸੀਲੀਆਂ ਗੋਲੀਆਂ ਬਰਾਮਦ

ਫਿਰੋਜਪੁਰ, (ਪੰਜਾਬੀ ਸਪੈਕਟ੍ਰਮ ਸਰਵਿਸ): ਕੇਂਦਰੀ ਜੇਲ੍ਹ ਵਿਚ ਕੋਰੋਨਾ ਟੈਸਟ ਕਰਨ ਆਏ ਸਿਹਤ ਕਰਮਚਾਰੀ ਕੋਲੋਂ ਤਲਾਸੀ ਦੌਰਾਨ 94 ਨਸੀਆਂ ਗੋਲੀਆਂ ਬਰਾਮਦ ਹੋਈਆਂ ਹਨ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਕੈਦੀਆਂ ਤੇ ਹਵਲਾਤੀਆਂ ਸਮੇਤ 6 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।ਇਸ ਦੀ ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਸਬ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਭੇਜੀ ਸਕਿਾਇਤ ਵਿਚ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਗੁਰਜੰਟ ਸਿੰਘ ਐਲ.ਟੀ. ਜੇਲ੍ਹ ਅੰਦਰ ਕੋਰੋਨਾ ਟੈਸਟ ਕਰਨ ਆਇਆ ਸੀ, ਜਦ ਉਸ ਦੀ ਡਿਊੜੀ ਵਿਚ ਕਰਮਚਾਰੀਆਂ ਨੇ ਤਲਾਸੀ ਕੀਤੀ ਗਈ ਤਾਂ ਉਸ ਕੋਲੋ 94 ਨਸੀਲੀਆਂ ਗੋਲੀਆਂ ਬਰਾਮਦ ਹੋਈਆਂ। ਦੌਰਾਨੇ ਪੁੱਛਗਿੱਛ ਮੁਲਜਮ ਨੇ ਦੱਸਿਆ ਕਿ ਇਹ ਗੋਲੀਆਂ ਹਵਾਲਾਤੀ ਸੇਖ ਰਿਮਾਜੂਦੀਨ ਉਰਫ ਰਿਆਜ ਤੇ ਕੈਦੀ ਗੌਰਵ ਨੂੰ ਦੇਣੀਆਂ ਸੀ ਅਤੇ ਇਹ ਗੋਲੀਆਂ ਪੈਰੋਲ ‘ਤੇ ਗਏ ਕੈਦੀ ਅਜੇ ਵੱਲੋਂ ਮੋਬਾਇਲ ਫੋਨ ‘ਤੇ ਰਾਬਤਾ ਕਰਕੇ ਗੁਰਜੰਟ ਸਿੰਘ ਨੂੰ ਦਿੱਤੀਆਂ ਸਨ।ਇਨ੍ਹਾਂ ਗੋਲੀਆਂ ਦੇ ਪੈਸੇ ਹਵਲਾਤੀ ਸੇਖ ਰਿਆਜੂਦੀਨ ਉਰਫ ਰਿਆਜ ਦੇ ਦੱਸਣ ਅਨੁਸਾਰ ਉਸਦੇ ਰਿਸਤੇਦਾਰ ਸਪੀਕ ਅਹਿਮਦ ਪੁੱਤਰ ਸਮੀਰ ਦੇ ਮੋਬਾਇਲ ਉਤੇ ਚੱਲ ਰਹੇ ਪੇ.ਟੀ.ਐਮ. ਤੇ 2 ਹਜਾਰ ਰੁਪਏ ਪਾਏ ਗਏ ਸਨ।  ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।