ਝੋਨੇ ਦੀ ਫ਼ਸਲ ਖ਼ਰਾਬ ਕਰਨ ਤੋ ਰੋਕਣ ‘ਤੇ ਹਮਲਾ ਕਰ ਕੇ ਦੋ ਵਿਅਕਤੀਆਂ ਨੂੰ ਕੀਤਾ ਜ਼ਖ਼ਮੀ

ਕੈਪਸ਼ਨ- ਹਮਲੇ ’ਚ ਜਖਮੀ ਹੋਇਆ ਵਿਅਕਤੀ।
ਲੋਪੋਕੇ, 18 ਜੂਨ (ਪੰਜਾਬੀ ਸਪੈਕਟ੍ਰਮ ਸਰਵਿਸ) – ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡ ਰਾਏ ਵਿਖੇ ਝੋਨੇ ਦੀ ਫ਼ਸਲ ਖ਼ਰਾਬ ਕਰਨ ਤੋ ਰੋਕਣ ‘ਤੇ ਦੋ ਵਿਅਕਤੀਆਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧੀ ਸਰਕਾਰੀ ਹਸਪਤਾਲ ਲੋਪੋਕੇ ਜ਼ਖਮੀ ਹੋਏ ਬਲਦੇਵ ਸਿੰਘ ਦੇ ਭਰਾ ਨੇ ਦੱਸਿਆ ਕਿ ਸਾਡੀ ਬੀਜੀ ਹੋਈ ਝੋਨੇ ਦੀ ਫ਼ਸਲ ਨੂੰ ਗੁਰਬਖ਼ਸ਼ ਸਿੰਘ, ਜੁਝਾਰ ਸਿੰਘ, ਦਲੇਰ ਸਿੰਘ ਪਿੰਡ ਰਾਏ ਜੋ ਕਿ ਟਰੈਕਟਰ ਨਾਲ ਕਰਾਹਾ ਮਾਰ ਕੇ ਗੰਦਾ ਪਾਣੀ ਸਾਡੀ ਪੈਲੀ ‘ਚ ਭੇਜ ਰਹੇ ਸਨ ਸਾਡੀ ਫ਼ਸਲ ਖ਼ਰਾਬ ਕਰ ਰਹੇ ਸਨ ਜੱਦੋ ਉਨ੍ਹਾਂ ਨੂੰ ਬਲਦੇਵ ਸਿੰਘ ਨੇ ਰੋਕਿਆ ਤਾਂ ਉਕਤ ਵਿਅਕਤੀਆਂ ਨੇ ਉਸ ਉੱਪਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਜਦੋਂ ਉਸ ਦੇ ਚਾਚੇ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਉੱਪਰ ਦਾਤਰ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਗੰਭੀਰ ਜ਼ਖਮੀ ਹਾਲਤ ‘ਚ ਲੋਪੋਕੇ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਦਰਖਾਸਤ ਦਿੱਤੀ ਗਈ।