ਡੀ.ਐਸ.ਪੀ. ਹੇਮੰਤ ਕੁਮਾਰ ਸ਼ਰਮਾਂ ਜੀ ਵੱਲੋਂ ਟੈ੍ਰਫਿਕ ਵਿਵਸਥਾ ਨੂੰ ਲੈ ਕੇ ਐਨ.ਜੀ.ਓਜ਼ ਨਾਲ ਕੀਤੀ ਪਲੇਠੀ ਮੀਟਿੰਗ।

ਕੈਪਸ਼ਨ-ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡੀਐਸਪੀ ਹੇਮੰਤ ਕੁਮਾਰ ਸ਼ਰਮਾ।

ਡੀ.ਐਸ.ਪੀ. ਜੀ ਨੇ ਟੈ੍ਰਫਿਕ ਵਿਵਸਥਾ ਬਣਾਏ ਰੱਖਣ ਲਈ ਸ਼ਹਿਰ ਵਾਸੀਆ ਤੋਂ ਮੰਗਿਆ ਸਹਿਯੋਗ।

ਸ਼੍ਰੀ ਮੁਕਤਸਰ ਸਾਹਿਬ, (ਸੁਖਵੰਤ ਸਿੰਘ) ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਅੰਦਰ ਲੋਕਾਂ ਨੂੰ ਆ ਰਹੀ ਟੈ੍ਰਫਿਕ ਸਮੱਸਿਆ ਨੂੰ ਦੇਖਦੇ ਹੋਏ ਅੱਜ ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਤਹਿਤ ਨਵੇ ਨਿਯੁਕਤ ਸ਼੍ਰੀ ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ.(ਐਚ) ਸ਼੍ਰੀ ਮੁਕਤਸਰ ਸਾਹਿਬ ਜੀ ਵੱਲੋਂ ਜਿਲ੍ਹੇ ਅੰਦਰ ਸਮੂਹ ਐਨ.ਜੀ.ਓਜ਼ ਅਤੇ ਟ੍ਰੈਫਿਕ ਮਾਰਸ਼ਲ ਨਾਲ ਮੀਟਿੰਗ ਅਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਟ੍ਰੈਫਿਕ ਸਬੰਧੀ ਸ਼ਹਿਰ ਵਾਸੀਆ ਨੂੰ ਆ ਰਹੀਆਂ ਸਮੱਸਿਆ ਸਬੰਧੀ ਚਰਚਾ ਕੀਤੀ ਗਈ। ਇਸ ਸਬੰਧ ਵਿੱਚ ਡੀ.ਐਸ.ਪੀ. ਜੀ ਨੇ ਐਨ.ਜੀ.ਓ. ਅਤੇ ਸੰਸਥਾਵਾਂ ਦਾ ਸਹਿਯੋਗ ਮੰਗ ਕੇ ਕਿਹਾ ਕਿ ਆਪਾ ਸਾਰਿਆ ਨੂੰ ਰਲ ਮਿਲ ਕੇ ਲੋਕਾਂ ਨੂੰ ਟੈ੍ਰਫਿਕ ਦੀ ਪਾਲਣਾ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇੇ। ਉਨ੍ਹਾਂ ਦੱਸਿਆ ਕਿ ਸਾਨੂੰ ਟੈ੍ਰਫਿਕ ਜਾਗਰੂਕਤਾ ਬੈਨਰ ਹਰ ਚੋਰਾਹੇ ਅਤੇ ਹਰ ਇੱਕ ਮੋੜ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਉਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਨੇ ਮਾਸਕ ਵੀ ਵੰਡੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਜਾਰ ਵਿੱਚ ਸਮਾਨ ਲੈਣ ਸਮੇਂ ਆਪਣੇ ਵਹੀਕਲਾਂ ਨੂੰ ਪਾਰਕਿੰਗ ਵਿੱਚ ਹੀ ਲਗਾਇਆ ਜਾਵੇ। ਇਸ ਮੌਕੇ ਐਸ.ਆਈ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ, ਐਸ.ਆਈ ਜਸਪ੍ਰੀਤ ਸਿੰਘ ਇੰਚਾਰਜ ਟੈ੍ਰਫਿਕ ਸਿਟੀ ਸ਼੍ਰੀ ਮੁਕਤਸਰ ਸਾਹਿਬ, ਏ.ਐਸ.ਆਈ ਗੁਰਾਂਦਿੱਤਾ ਸਿੰਘ ਇੰਚਾਰਜ ਸ਼ੋਸ਼ਲ ਅਵੈਰਨੈਸ ਟੀਮ ਸ਼੍ਰੀ ਮੁਕਤਸਰ ਸਾਹਿਬ, ਏ.ਐਸ.ਆਈ ਗਰਜੰਟ ਸਿੰਘ ਜਟਾਣਾ, ਏ.ਐਸ.ਆਈ. ਪਰਮਿੰਦਰ ਕੁਮਾਰ ਰੀਡਰ, ਡਾ. ਨਰੇਸ਼ ਪਰੂਥੀ, ਵਰਿੰਦਰਪਾਲ ਸਿੰਘ ਗਲੋਰੀ, ਰੋਸ਼ਨ ਲਾਲ ਚਾਵਲਾ, ਜਸਪ੍ਰੀਤ ਸਿੰਘ ਛਾਬੜਾ, ਤਰਸੇਮ ਗੋਇਲ, ਮਨਪ੍ਰੀਤ ਸਿੰਘ ਆਦਿ ਹਾਜਰ ਸਨ।